ਭਾਰਤ ਦੀਆਂ ਤਿਆਰੀਆਂ ਤੋਂ ਡਰਿਆ ਪਾਕਿਸਤਾਨ, ਅੱਧੀ ਜਾਰੀ ਕੀਤਾ ਨੋਟਿਸ

Sunday, May 04, 2025 - 12:13 PM (IST)

ਭਾਰਤ ਦੀਆਂ ਤਿਆਰੀਆਂ ਤੋਂ ਡਰਿਆ ਪਾਕਿਸਤਾਨ, ਅੱਧੀ ਜਾਰੀ ਕੀਤਾ ਨੋਟਿਸ

ਇੰਟਰਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀਆਂ ਜਾਰੀਆਂ ਕਾਰਵਾਈਆਂ ਤੋਂ ਪਾਕਿਸਤਾਨ ਹੁਣ ਡਰ ਗਿਆ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਬਦਲਾ ਲੈਣ ਲਈ ਕਿਸੇ ਵੀ ਸਮੇਂ ਉਸ 'ਤੇ ਹਮਲਾ ਕਰ ਸਕਦਾ ਹੈ। ਇਸੇ ਦੌਰਾਨ ਪਾਕਿਸਤਾਨ ਨੇ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਵੱਡਾ ਫੈਸਲਾ ਲਿਆ ਤੇ ਸੋਮਵਾਰ ਸ਼ਾਮ 5 ਵਜੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਇਆ। ਇਹ ਮੀਟਿੰਗ ਸੋਮਵਾਰ ਇਸਲਾਮਾਬਾਦ ਦੇ ਸੰਸਦ ਭਵਨ 'ਚ ਹੋਵੇਗੀ।ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਅਨੁਸਾਰ ਇਸਲਾਮੀ ਗਣਰਾਜ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 54 ਦੀ ਧਾਰਾ (1) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਨੇ ਰਾਸ਼ਟਰੀ ਅਸੈਂਬਲੀ ਨੂੰ ਸੰਸਦ ਭਵਨ, ਇਸਲਾਮਾਬਾਦ ਵਿਖੇ ਬੁਲਾਇਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਅੱਜ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਲਗਾਤਾਰ 10ਵੇਂ ਦਿਨ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਕੁਪਵਾੜਾ, ਬਾਰਾਮੂਲਾ, ਪੁੰਛ ਰਾਜੌਰੀ ਵਿੱਚ ਗੋਲੀਬਾਰੀ ਕੀਤੀ ਹੈ। ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਸੈਕਟਰਾਂ ਵਿੱਚ ਵੀ ਗੋਲੀਬਾਰੀ ਕੀਤੀ ਗਈ। ਭਾਰਤੀ ਸੁਰੱਖਿਆ ਬਲਾਂ ਨੇ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ। ਜਵਾਬੀ ਕਾਰਵਾਈ ਵਿੱਚ ਕਈ ਪਾਕਿਸਤਾਨੀ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ।


author

SATPAL

Content Editor

Related News