ਪਾਕਿ ਨੂੰ ਝਟਕਾ, ਸਾਊਦੀ ਨੇ ਵਾਪਸ ਮੰਗੇ ਆਪਣੇ 2 ਬਿਲੀਅਨ ਡਾਲਰ

Sunday, Nov 08, 2020 - 05:08 PM (IST)

ਪਾਕਿ ਨੂੰ ਝਟਕਾ, ਸਾਊਦੀ ਨੇ ਵਾਪਸ ਮੰਗੇ ਆਪਣੇ 2 ਬਿਲੀਅਨ ਡਾਲਰ

ਇਸਲਾਮਾਬਾਦ (ਬਿਊਰੋ): ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਉਸ ਦੇ ਸਭ ਤੋਂ ਵੱਡੇ ਦਾਤਾ ਮਤਲਬ ਸਾਊਦੀ ਅਰਬ ਨੇ ਆਪਣਾ 2 ਬਿਲੀਅਨ ਡਾਲਰ ਦਾ ਕਰਜ਼ ਵਾਪਸ ਮੰਗ ਲਿਆ ਹੈ। ਅਜਿਹੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੁੜ ਆਪਣੇ ਸਦਾਬਹਾਰ ਦੋਸਤ ਚੀਨ ਤੋਂ ਮਦਦ ਮੰਗਣ ਦੀ ਤਿਆਰੀ ਵਿਚ ਹਨ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਨੂੰ 2 ਬਿਲੀਅਨ ਡਾਲਰ (318 ਅਰਬ ਪਾਕਿਸਤਾਨੀ ਰੁਪਏ) ਦੇਣ ਲਈ ਪਾਕਿਸਤਾਨ ਚੀਨ ਤੋਂ ਕਰਜ਼ ਲੈ ਸਕਦਾ ਹੈ ਕਿਉਂਕਿ ਵਰਤਮਾਨ ਵਿਚ ਪਾਕਿਸਤਾਨ ਦੇ ਕਰਜ਼ ਚੁਕਾਉਣ ਵਾਲੇ ਖਜ਼ਾਨੇ ਵਿਚ ਸਿਰਫ 1 ਬਿਲੀਅਨ ਡਾਲਰ ਦੀ ਹੀ ਰਾਸ਼ੀ ਬਚੀ ਹੈ।

ਵਿੱਤੀ ਸਮਰਥਨ ਲਿਆ ਵਾਪਸ
ਪਾਕਿਸਤਾਨ ਦੇ ਕਸ਼ਮੀਰ ਨੂੰ ਲੈ ਕੇ ਕੀਤੇ ਗਏ ਵਤੀਰੇ ਨਾਲ ਨਾਰਾਜ਼ ਸਾਊਦੀ ਨੇ ਮਈ ਵਿਚ ਹੀ ਆਪਣੇ ਵਿੱਤੀ ਸਮਰਥਨ ਨੂੰ ਵਾਪਸ ਲੈ ਲਿਆ ਸੀ। ਅਕਤੂਬਰ 2018 ਵਿਚ ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਸਾਲ ਦੇ ਲਈ 6.2 ਬਿਲੀਅਨ ਡਾਲਰ ਦਾ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਇਸ ਵਿਚ 3 ਬਿਲੀਅਨ ਡਾਲਰ ਦੀ ਨਕਦ ਸਹਾਇਤਾ ਸ਼ਾਮਲ ਸੀ ਜਦਕਿ ਬਾਕੀ ਰਾਸ਼ੀ ਦੇ ਬਦਲੇ ਵਿਚ ਪਾਕਿਸਤਾਨ ਨੂੰ ਤੇਲ ਅਤੇ ਗੈਸ ਦੀ ਸਪਲਾਈ ਕੀਤੀ ਜਾਣੀ ਸੀ।

ਇੰਨਾ ਵਿਆਜ਼ ਦੇਵੇਗਾ ਪਾਕਿਸਤਾਨ
ਇਸ ਸਮਝੌਤੇ ਦੇ ਮੁਤਾਬਕ, ਸ਼ੁਰੂਆਤ ਵਿਚ ਸਾਊਦੀ ਨੇ ਪਾਕਿਸਤਾਨ ਨੂੰ ਨਕਦੀ ਅਤੇ ਤੇਲ ਦੀ ਸਹੂਲਤ ਸਿਰਫ ਇਕ ਸਾਲ ਦੇ ਲਈ ਦਿੱਤੀ ਸੀ ਪਰ ਬਾਅਦ ਦੇ ਸਾਲਾਂ ਵਿਚ ਇਸ ਨੂੰ ਵਧਾ ਕੇ ਤਿੰਨ ਸਾਲ ਦੇ ਲਈ ਕਰ ਦਿੱਤਾ ਗਿਆ। ਇਸ 3 ਬਿਲੀਅਨ ਡਾਲਰ ਦੀ ਨਕਦ ਸਹਾਇਤਾ ਦੇ ਲਈ ਪਾਕਿਸਤਾਨ ਨੂੰ 3.3 ਫੀਸਦੀ ਦੀ ਦਰ ਨਾਲ ਬਿਆਜ਼ ਦੀ ਅਦਾਇਗੀ ਵੀ ਕਰਨੀ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਬਿਡੇਨ ਰਾਜ, 5 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਨਾਗਰਿਕਤਾ ਦਾ ਲਾਭ

ਚੀਨ ਤੋਂ ਲਈ ਆਰਥਿਕ ਮਦਦ
ਪਾਕਿਸਤਾਨ ਨੇ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਇਕ ਅਰਬ ਡਾਲਰ ਦਾ ਸਾਊਦੀ ਅਰਬ ਦਾ ਕਰਜ਼ ਚੁੱਕਾ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਨੂੰ ਚੀਨ ਤੋਂ ਇਸੇ ਤਰ੍ਹਾਂ ਸਹੂਲਤ ਮਿਲਦੀ ਹੈ ਤਾਂ ਉਹ 2 ਅਰਬ ਡਾਲਰ ਦਾ ਨਕਦ ਕਰਜ਼ ਵੀ ਵਾਪਸ ਕਰਨ ਵਿਚ ਸਮਰੱਥ ਹੋਵੇਗਾ। ਅਜਿਹੇ ਵਿਚ ਜੇਕਰ ਪਾਕਿਸਤਾਨ ਨੂੰ ਕਿਸੇ ਦੂਜੀ ਜਗ੍ਹਾਂ ਤੋਂ ਕਰਜ਼ ਨਹੀਂ ਮਿਲਦਾ ਹੈ ਤਾਂ ਚੁਕਾਉਣ ਵਿਚ ਮੁਸ਼ਕਲ ਹੋਵੇਗੀ।

ਪਾਕਿਸਤਾਨੀ ਮੀਡੀਆ ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਦਾ ਜਨਤਕ ਕਰਜ਼ ਇਸ ਸਾਲ ਜੂਨ ਤੱਕ ਵੱਧ ਕੇ 37,500 ਅਰਬ ਪਾਕਿਸਤਾਨੀ ਰੁਪਏ ਜਾਂ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 90 ਫੀਸਦੀ ਹੋ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਿਰਫ ਇਸ ਸਾਲ ਹੀ ਕਰਜ਼ ਚੁਕਾਉਣ 'ਤੇ 2,800 ਅਰਬ ਰੁਪਏ ਖਰਚ ਕਰੇਗਾ ਜੋ ਸੰਘੀ ਮਾਲੀਆ ਬੋਰਡ ਦੇ ਅਨੁਮਾਨਿਤ ਟੈਕਸ ਸੰਗ੍ਰਹਿ ਦਾ 72 ਫੀਸਦੀ ਹੈ। ਦੋ ਸਾਲ ਪਹਿਲਾਂ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.)ਸਰਕਾਰ ਸੱਤਾ ਵਿਚ ਆਈ ਸੀ ਉਦੋਂ ਜਨਤਕ ਕਰਜ਼ 24,800 ਲੱਖ ਕਰੋੜ ਰੁਪਏ ਸੀ ਜੋ ਤੇਜ਼ੀ ਨਾਲ ਵੱਧ ਰਿਹਾ ਹੈ।


author

Vandana

Content Editor

Related News