ਪਾਕਿ ਦੀ ਆਬਾਦੀ 20.8 ਕਰੋੜ, ਜਿਨ੍ਹਾਂ ''ਚੋਂ 10410 ਟਰਾਂਸਜੈਂਡਰ

01/11/2019 9:11:02 PM

ਲਾਹੌਰ/ਅੰਮ੍ਰਿਤਸਰ (ਕੱਕੜ)–ਗੁਆਂਢੀ ਦੇਸ਼ ਪਾਕਿਸਤਾਨ ਦੀ ਹਰ ਦਿਨ ਤੇਜ਼ੀ ਨਾਲ ਵੱਧਦੀ ਆਬਾਦੀ ਦੇ ਜੋ ਇਸ ਸਾਲ ਦੀ ਜਨਗਣਨਾ ਦੇ ਬਾਅਦ ਅੰਕੜੇ ਸਾਹਮਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਇਸ ਸਾਲ ਮਾਰਚ 2017 ਵਿਚ ਸ਼ੁਰੂ ਕੀਤੀ ਗਈ ਜਨਗਣਨਾ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਸ ਦੇ ਅਧੀਨ ਇਸ ਸਮੇਂ ਪਾਕਿਸਤਾਨ ਦੀ ਆਬਾਦੀ 20.8 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜੋ ਕਿ 2020 ਤੱਕ 21 ਦਾ ਅੰਕੜਾ ਪਾਰ ਕਰ ਜਾਏਗੀ।

ਜਾਣਕਾਰੀ ਅਨੁਸਾਰ ਇਸ ਸਾਲ ਦੀ ਜਨਗਣਨਾ ਪਾਕਿਸਤਾਨ ਵਿਚ 19 ਸਾਲ ਤੋਂ ਬਾਅਦ ਹੋਈ ਹੈ ਅਤੇ ਉਸ ਨੇ ਆਬਾਦੀ ਵਿਚ ਹੈਰਾਨੀਜਨਕ ਵਾਧੇ ਦੇ ਅੰਕੜੇ ਪੇਸ਼ ਕੀਤੇ ਹਨ। ਇਸ ਸਮੇਂ ਪਾਕਿਸਤਾਨ ਦੀ ਸਮੂਹ ਆਬਾਦੀ ਵਿਚ 10 ਕਰੋੜ 6 ਲੱਖ ਮਰਦ, ਜਦਕਿ 10 ਕਰੋੜ ਇਕ ਲੱਖ ਤੋਂ ਵੱਧ ਔਰਤਾਂ ਹਨ। ਓਧਰ ਪਾਕਿਸਤਾਨ ਵਿਚ 10410 ਟਰਾਂਸਜੈਂਡਰ ਪਾਏ ਗਏ ਹਨ ਅਤੇ ਪਾਕਿ ਦੀ ਆਬਾਦੀ ਵਿਚ ਵਾਧਾ ਹੋਇਆ ਹੈ।


Sunny Mehra

Content Editor

Related News