ਪਾਕਿ ਸਰਕਾਰ ਨੇ ਮੀਡੀਆ ''ਤੇ ਲੱਗੀਆਂ ਪਾਬੰਦੀਆਂ ਹਟਾਈਆਂ
Tuesday, Aug 21, 2018 - 08:58 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਸਰਕਾਰੀ ਮੀਡੀਆ ਤੋਂ ਸਾਰੀਆਂ ਸਿਆਸੀ ਪਾਬੰਦੀਆਂ ਹਟਾ ਦਿੱਤੀਆਂ ਹਨ। ਮੰਤਰੀ ਨੇ ਅਗਲੇ ਤਿੰਨ ਮਹੀਨਿਆਂ 'ਚ ਅਹਿਮ ਬਦਲਾਅਵਾਂ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਨਵੇਂ ਨਿਰਦੇਸ਼ ਪਾਕਿਸਾਤਨ ਟੈਲੀਵਿਜ਼ਨ ਤੇ ਰੇਡੀਓ ਵਰਗੇ ਸਰਕਾਰੀ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਸੰਪਾਦਕੀ ਸੁਤੰਤਰਤਾ ਲਈ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਨਵੇਂ ਨਿਰਦੇਸ਼ ਪ੍ਰਧਾਨ ਮੰਤਰੀ ਦੇ ਵਿਚਾਰ ਪੱਤਰ ਦੀ ਤਰਜ਼ 'ਤੇ ਹੈ। ਹੁਸੈਨ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਨੇ ਸਰਕਾਰੀ ਮੀਡੀਆ ਸੰਸਥਾਵਾਂ ਤੋਂ ਸਾਰੀਆਂ ਪਾਬੰਦੀ ਹਟਾ ਲਈਆਂ ਹਨ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਟੈਲੀਵਿਜ਼ਨ ਤੇ ਰੇਡੀਓ ਪਾਕਿਸਤਾਨ ਆਪਣੀ ਪੂਰੀ ਸੰਪਾਦਕੀ ਸੁਤੰਤਰਤਾ ਦੀ ਹੁਣ ਵਰਤੋਂ ਕਰਨਗੇ। ਜੀਓ ਨਿਊਜ਼ ਦੀ ਖਬਰ ਮੁਤਾਬਕ ਨਵੇਂ ਸੂਚਨਾ ਮੰਤਰੀ ਨੇ ਇੰਟਰਨੈੱਟ 'ਤੇ ਅੰਗ੍ਰੇਜੀ ਭਾਸ਼ਾ ਦੇ ਜ਼ਰੀਏ ਰੇਡੀਓ ਚੈਨਲ ਸ਼ੁਰੂ ਕਰਨ ਦੀ ਵੀ ਪੇਸ਼ਕਸ਼ ਕੀਤੀ।