ਬਿਲਾਵਲ ਭੁੱਟੋ ਦਾ ਵੱਡਾ ਦਾਅਵਾ, ਕਿਹਾ-ਪਾਕਿਸਤਾਨ ਦਾ ਅਗਲਾ PM ਲਾਹੌਰ ਤੋਂ ਨਹੀਂ ਹੋਵੇਗਾ
Tuesday, Nov 07, 2023 - 03:02 PM (IST)
ਕਰਾਚੀ (ਭਾਸ਼ਾ): ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੁਪਰੀਮੋ ਨਵਾਜ਼ ਸ਼ਰੀਫ 'ਤੇ ਸਪੱਸ਼ਟ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ''ਆਪਣੇ ਦਮ ''ਤੇ ਲੜੇਗੀ।
'ਜੀਓ ਨਿਊਜ਼' ਮੁਤਾਬਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਭੁੱਟੋ ਜ਼ਰਦਾਰੀ (35) ਨੇ ਵੀ ਸਪੱਸ਼ਟ ਕੀਤਾ ਕਿ ਪੀਪੀਪੀ ਨੂੰ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਜਦੋਂ ਚੋਣਾਂ ਦੀ ਗੱਲ ਆਉਂਦੀ ਹੈ, ਤਾਂ ਅਸੀਂ (ਪੀ.ਪੀ.ਪੀ) ਸਿਰਫ਼ ਪਾਕਿਸਤਾਨ ਦੇ ਲੋਕਾਂ ਤੋਂ ਮਦਦ ਮੰਗਦੇ ਹਾਂ।" ਸਾਨੂੰ ਕਿਸੇ ਹੋਰ ਤੋਂ ਕੋਈ ਉਮੀਦ ਨਹੀਂ ਹੈ…ਸਿਰਫ ਉਹੀ ਵਿਅਕਤੀ ਪ੍ਰਧਾਨ ਮੰਤਰੀ ਬਣੇਗਾ ਜਿਸ ਨੂੰ ਪਾਕਿਸਤਾਨ ਦੇ ਲੋਕ ਚੁਣਨਗੇ ਅਤੇ ਮੇਰਾ ਮੰਨਣਾ ਹੈ ਕਿ ਇਸ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ। ਬਿਲਾਵਲ ਭੁੱਟੋ ਜ਼ਰਦਾਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਵਿਚ ਕੀਤੀ ਹੈ, ਜਦੋਂ ਐਤਵਾਰ ਨੂੰ ਸਿੰਧ ਦੇ 14 ਜ਼ਿਲ੍ਹਿਆਂ ਵਿੱਚ ਹੋਈਆਂ ਉਪ ਚੋਣਾਂ ਵਿੱਚ ਪੀਪੀਪੀ ਨੇ ਵੱਡੀ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਜਲੰਧਰ ਦੇ ਹਰਬਲਾਸ ਦੁਸਾਂਝ ਨੇ ਇਟਲੀ 'ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲਬਧੀ
ਕੁਝ ਹਫ਼ਤੇ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਨਵਾਜ਼ ਸ਼ਰੀਫ ਵਿਚਾਲੇ ਟੈਲੀਫੋਨ 'ਤੇ ਗੱਲਬਾਤ ਹੋਈ ਸੀ। ਸ਼ਰੀਫ ਚਾਰ ਸਾਲ ਦੀ ਸਵੈ-ਨਜ਼ਰਬੰਦੀ ਤੋਂ ਬਾਅਦ ਦੇਸ਼ ਪਰਤੇ ਹਨ। ਇਸ ਗੱਲਬਾਤ ਨੇ ਦੋਵਾਂ ਪਾਰਟੀਆਂ ਵਿਚਾਲੇ ਚੋਣਾਂ ਤੋਂ ਪਹਿਲਾਂ ਗਠਜੋੜ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ। ਭੁੱਟੋ ਜ਼ਰਦਾਰੀ ਨੇ ਐਤਵਾਰ ਨੂੰ ਸਥਾਨਕ ਸਰਕਾਰਾਂ ਦੀਆਂ ਉਪ ਚੋਣਾਂ ਵਿੱਚ ਪੀ.ਪੀ.ਪੀ ਦੀ ਜਿੱਤ ਨੂੰ ਸਿਰਫ਼ ਇੱਕ ਸ਼ੁਰੂਆਤ ਦੱਸਿਆ ਅਤੇ ਕਿਹਾ, ‘‘ਲੋਕਾਂ ਨੇ (ਵੋਟ ਦੇ ਕੇ) ਸਾਬਤ ਕਰ ਦਿੱਤਾ ਹੈ ਕਿ ਉਹ ਪੀ.ਪੀ.ਪੀ ਦੇ ਨਾਲ ਹਨ।’’ ਭਾਵੇਂ ਸਾਡੇ (ਸਿਆਸੀ) ਵਿਰੋਧੀ ਸਾਡੇ ਖ਼ਿਲਾਫ਼ ਇੱਕਜੁੱਟ ਹੋ ਜਾਣ, ਉਹ ਪੀ.ਪੀ.ਪੀ ਨੂੰ ਹਰਾ ਨਹੀਂ ਸਕਣਗੇ।'' ਆਸਿਫ ਅਲੀ ਜ਼ਰਦਾਰੀ ਨੇ ਇਹ ਵੀ ਕਿਹਾ, ''8 ਫਰਵਰੀ ਦਾ ਸੂਰਜ ਬਿਲਾਵਲ ਭੁੱਟੋ ਜ਼ਰਦਾਰੀ ਦੀ ਜਿੱਤ ਦੀ ਖ਼ਬਰ ਨਾਲ ਚੜ੍ਹੇਗਾ। ਲੋਕਾਂ ਦੇ ਦੁੱਖਾਂ ਦੇ ਦਿਨ ਲਗਭਗ ਖਤਮ ਹੋ ਚੁੱਕੇ ਹਨ ਕਿਉਂਕਿ ਪੀ.ਪੀ.ਪੀ. ਉਹਨਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।