ਪਾਕਿਸਤਾਨ ਦੀ ਹਾਈ ਕੋਰਟ ਨੇ ਈ-ਕੋਰਟ ਰਾਹੀਂ ਸੁਣਵਾਈ ਕਰਕੇ ਰਚਿਆ ਇਤਿਹਾਸ

05/27/2019 8:39:25 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਹਾਈ ਕੋਰਟ ਨੇ ਸੋਮਵਾਰ ਨੂੰ ਇਕ ਮਾਮਲੇ ਵਿਚ ਈ-ਕੋਰਟ ਰਾਹੀਂ ਸੁਣਵਾਈ ਕਰਕੇ ਇਤਿਹਾਸ ਰੱਚਿਆ। ਈ-ਕੋਰਟ ਵੀਡੀਓ ਲਿੰਕ 'ਤੇ ਅਧਾਰਿਤ ਇਕ ਪ੍ਰਣਾਲੀ ਹੈ। ਅਦਾਲਤ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਈ-ਕੋਰਟ ਪ੍ਰਣਾਲੀ ਰਾਹੀਂ ਮਾਮਲਿਆਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਨਿਆਇਕ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੀ ਸੁਪਰੀਮ ਕੋਰਟ ਵਿਚ ਮਾਮਲਿਆਂ ਦੀ ਸੁਣਵਾਈ ਵੀਡੀਓ ਲਿੰਕ ਸੰਪਰਕ ਰਾਹੀਂ ਕੀਤੀ ਗਈ ਹੈ। ਪ੍ਰਧਾਨ ਜੱਜ ਆਸਿਫ ਸਈਦ ਖੋਸਾ ਅਤੇ ਜੱਜ ਸਰਦਾਰ ਤਾਰਿਕ ਮਸੂਦ ਅਤੇ ਜੱਜ ਮਜ਼ਹਰ ਆਲਮ ਖਾਨ ਮੀਆਂਖੇਲ ਦੀ ਤਿੰਨ ਮੈਂਬਰੀ ਬੈਂਚ ਨੇ ਰਸਮੀ ਤੌਰ 'ਤੇ ਈ-ਕੋਰਟ ਪ੍ਰਣਾਲੀ ਰਾਹੀਂ ਮਾਮਲਿਆਂ ਦੀ ਕਾਰਵਾਈ ਸ਼ੁਰੂ ਕੀਤੀ।

ਇਸਲਾਮਾਬਾਦ ਦੀ ਪ੍ਰਧਾਨ ਬੈਂਚ ਅਤੇ ਸੁਪਰੀਮ ਕੋਰਟ ਬ੍ਰਾਂਚ ਰਜਿਸਟਰੀ ਕਰਾਚੀ ਵਿਚ ਨਵੀਂ ਵਿਧੀ ਨਾਲ ਸੁਣਵਾਈ ਹੋ ਸਕੇਗੀ। ਸੁਪਰੀਮ ਕੋਰਟ ਬ੍ਰਾਂਚ ਰਜਿਸਟਰੀ ਕਰਾਚੀ ਵਿਚ ਕਰਾਚੀ ਦੇ ਬੁਲਾਰਿਆਂ ਨੇ ਆਪਣਏ-ਆਪਣੇ ਮਾਮਲਿਆਂ ਵਿਚ ਵੀਡੀਓ ਲਿੰਕ ਰਾਹੀਂ ਦਲੀਲਾਂ ਦਿੱਤੀਆਂ ਅਤੇ ਪ੍ਰਧਾਨ ਬੈਂਚ ਇਸਲਾਮਾਬਾਦ ਨੇ ਮਾਮਲਿਆਂ ਦੀ ਸੁਣਵਾਈ ਕੀਤੀ ਅਤੇ ਫੈਸਲਾ ਕੀਤਾ। ਜੱਜ ਖੋਸਾ ਨੇ ਨਵੀਂ ਤਕਨੀਕ ਦੇ ਤਹਿਤ ਪਹਿਲੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਪਾਕਿਸਤਾਨ ਦੇ ਨਿਆਇਕ ਇਤਿਹਾਸ ਵਿਚ ਇਹ ਮੀਲ ਦਾ ਪੱਥਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਹੂਲਤ ਨਾਲ ਵਕੀਲਾਂ ਅਤੇ ਲੋਕਾਂ ਨੂੰ ਸਹੂਲਤ ਹੋਵੇਗੀ ਅਤੇ ਸਮਾਂ ਤੇ ਪੈਸੇ ਦੀ ਬਚਤ ਹੋ ਸਕੇਗੀ।


Sunny Mehra

Content Editor

Related News