ਪਾਕਿਸਤਾਨ ਦੀ ਹਰੀਮ ਸ਼ਾਹ ਦਾ ਹਿੰਦੂਆਂ ਦੀ ਮੂਰਤੀਆਂ ਬਾਰੇ ਵਿਵਾਦਿਤ ਬਿਆਨ ਵਾਇਰਲ

09/21/2023 6:37:04 PM

ਇਸਲਾਮਾਬਾਦ (ਕੱਕੜ) : ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਹਰ ਰੋਜ਼ ਹਮਲੇ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਹੁਣ ਪਾਕਿਸਤਾਨ ਦੀ ਟਿਕਟਾਕਰ ਸਟਾਰ ਹਰੀਮ ਸ਼ਾਹ ਦਾ ਭਾਰਤ ਦੇ ਖ਼ਿਲਾਫ਼ ਵਿਵਾਦਿਤ ਬਿਆਨ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਚੰਦਰਯਾਨ-3 ਦੀ ਲਾਂਚਿੰਗ ਤੋਂ ਬਾਅਦ ਭਾਰਤ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਚੰਦਰਯਾਨ-3 'ਤੇ ਜਿੰਨਾ ਪੈਸਾ ਖ਼ਰਚ ਹੋਇਆ ਹੈ, ਉਸ ਨਾਲ ਭਾਰਤ ਨੂੰ ਆਪਣੇ ਦੇਸ਼ 'ਚ ਪਾਇਲਟ ਪੈਦਾ ਕਰਨੇ ਚਾਹੀਦੇ ਸਨ। ਇਸ ਬਿਆਨ ਦਾ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਅਤੇ ਹੁਣ ਹਰੀਮ ਸ਼ਾਹ ਨੇ ਆਪਣੇ ਟਵੀਟ ਵਿੱਚ ਹਿੰਦੂਆਂ ਦੀ ਮੂਰਤੀ ਵਿੱਚ ਆਸਥਾ ਦੇ ਨਾਂ 'ਤੇ ਮਾੜਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ-   ਬਾਬਾ ਨਾਨਕ ਦੇ ਵਿਆਹ ਪੁਰਬ 'ਤੇ ਲਾਈਟਾਂ ਨਾਲ ਸਜਾਇਆ ਜਾ ਰਿਹਾ ਬਟਾਲਾ ਸ਼ਹਿਰ, ਵੇਖੋ ਖ਼ੂਬਸੂਰਤ ਤਸਵੀਰਾਂ

ਪਤਾ ਲੱਗਾ ਹੈ ਕਿ ਉਸਨੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਉਹ ਇੱਕ ਵਾਰ ਮੰਦਰ ਗਈ ਸੀ, ਉਸਨੂੰ ਬਿਲਕੁਲ ਵੀ ਮਜ਼ਾ ਨਹੀਂ ਆਇਆ, ਪਤਾ ਨਹੀਂ ਇਹ ਲੋਕ ਪੱਥਰਾਂ ਨੂੰ ਕਿਵੇਂ ਭਗਵਾਨ ਮੰਨਦੇ ਹਨ। ਹਰੀਮ ਸ਼ਾਹ ਦੀ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਹ ਇਕ ਮੰਦਰ 'ਚ ਹੈ ਅਤੇ ਉਥੇ ਪੂਜਾ ਹੋ ਰਹੀ ਹੈ ਅਤੇ ਪਿੱਛੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਿਖਾਈ ਦੇ ਰਹੀਆਂ ਹਨ। ਇਸ ਮੰਦਰ 'ਚ ਵੱਡੀ ਗਿਣਤੀ 'ਚ ਹਿੰਦੂ ਬੈਠ ਕੇ ਪੂਜਾ 'ਚ ਹਿੱਸਾ ਲੈ ਰਹੇ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਮੰਦਰ ਪਾਕਿਸਤਾਨ ਦਾ ਹੈ ਜਾਂ ਕਿਸੇ ਵਿਦੇਸ਼ੀ ਸ਼ਹਿਰ ਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ, ਕਹੀ ਵੱਡੀ ਗੱਲ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਰੀਮ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਕਰਾਰਾ ਜਵਾਬ ਮਿਲਿਆ, ਇਕ ਯੂਜ਼ਰ ਨੇ ਕਿਹਾ ਕਿ ਕਿਸੇ ਨੇ ਆਟਾ ਨਹੀਂ ਦਿੱਤਾ, ਕਿਸੇ ਨੇ ਮੰਦਰ ਤੋਂ ਆਉਂਦੇ  ਹੋਏ ਇਕ ਹੋਰ ਯੂਜ਼ਰ ਨੇ ਉਸ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਉਥੇ ਜੁੱਤੀਆਂ ਚੋਰੀ ਕਰਨ ਗਏ ਸੀ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਕਿਸੇ ਵੀ ਧਰਮ ਦੇ ਨਾਂ 'ਤੇ ਅਜਿਹੀ ਭਾਸ਼ਾ ਬੋਲਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਕਿਸੇ ਦੀ ਆਸਥਾ ਅਤੇ ਧਰਮ ਦਾ ਮਜ਼ਾਕ ਉਡਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ-  ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)

ਜ਼ਿਕਰਯੋਗ ਹੈ ਕਿ ਹਰੀਮ ਸ਼ਾਹ ਪਾਕਿਸਤਾਨ 'ਚ ਅਕਸਰ ਵਿਵਾਦਾਂ 'ਚ ਘਿਰੀ ਰਹਿੰਦੀ ਹੈ ਅਤੇ ਅਜਿਹੀਆਂ ਵੀਡੀਓਜ਼ ਵਾਇਰਲ ਕਰਦੀ ਰਹਿੰਦੀ ਹੈ ਤਾਂ ਕਿ ਪਾਕਿਸਤਾਨ ਦੇ ਲੋਕ ਨਾਰਾਜ਼ ਹੋ ਜਾਣ ਪਰ ਇਸ ਦੇ ਉਲਟ ਹੋ ਰਿਹਾ ਹੈ ਕਿਉਂਕਿ ਉਸ ਦੇ ਯੂਜ਼ਰਸ ਉਸ ਦੀਆਂ ਵਿਵਾਦਿਤ ਟਿੱਪਣੀਆਂ 'ਤੇ ਉਸ ਨੂੰ ਕਰਾਰਾ ਜਵਾਬ ਦੇ ਰਹੇ ਹਨ ਅਤੇ ਉਸ 'ਤੇ ਹਿੰਦੂ ਧਰਮ 'ਤੇ ਟਿੱਪਣੀ ਕਰਨ 'ਤੇ ਉਸ ਦੇ ਜ਼ਿਆਦਾਤਰ ਯੂਜ਼ਰਸ ਨੇ ਉਸ ਦੀ ਆਲੋਚਨਾ ਕੀਤੀ ਹੈ। ਪਤਾ ਲੱਗਾ ਹੈ ਕਿ ਸ਼ਾਹ ਦੇ ਪਾਕਿਸਤਾਨੀ ਨੇਤਾਵਾਂ ਨਾਲ ਸਬੰਧ ਅਕਸਰ ਸਾਹਮਣੇ ਆਉਂਦੀ ਹੈ। ਉਹ ਇਮਰਾਨ ਖਾਨ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਵਿਵਾਦਾਂ 'ਚ ਰਹੀ ਹਨ। ਉਸਨੇ ਆਪਣਾ ਬਹੁਤ ਹੀ ਨਗਨ ਵੀਡੀਓ ਵੀ ਵਾਇਰਲ ਕੀਤਾ ਹੈ ਜਿਸ ਦੀ ਨਿੰਦਾ ਹੋ ਰਹੀ ਹੈ ਅਤੇ ਇਸਦੇ ਉਪਭੋਗਤਾ ਉਸਨੂੰ ਗਾਲ੍ਹਾਂ ਕੱਢ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News