ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਢਾਈ ਸਾਲ ਦੇ ਹੇਠਲੇ ਪੱਧਰ ’ਤੇ

Friday, May 13, 2022 - 11:16 PM (IST)

ਇਸਲਾਮਾਬਾਦ (ਭਾਸ਼ਾ)– ਨਕਦੀ ਦੀ ਕਮੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਦਸੰਬਰ 2019 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਇਕ ਮੀਡਿਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਦਾ ਚਾਲੂ ਖਾਤਾ ਘਾਟਾ ਤੇ ਵਪਾਰ ਘਾਟਾ ਵਧਣ, ਵਿਦੇਸ਼ੀ ਕਰਜ਼ ਦੇ ਭੁਗਤਾਨੇ ਤੇ ਡਾਲਰ ਦੀ ਨਿਕਾਸੀ ਕਾਰਨ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਇਹ ਕਮੀ ਹੋਈ ਹੈ।

ਇਹ ਵੀ ਪੜ੍ਹੋ :-ਦਿੱਲੀ : ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਮਾਰਤ ਨੂੰ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ 6 ਮਈ ਨੂੰ ਖ਼ਤਮ ਹਫ਼ਤੇ ’ਚ 16.4 ਅਰਬ ਅਮਰੀਕੀ ਡਾਲਰ ਦੀ ਆਮਦ ਹੋਈ, ਜੋ ਇਕ ਹਫ਼ਤੇ ਪਹਿਲਾਂ 16.5 ਅਰਬ ਡਾਲਰ ਸੀ। ਕੇਂਦਰੀ ਬੈਂਕ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਹਫ਼ਤਾਵਾਰ ਆਧਾਰ ’ਤੇ 17.8 ਕਰੋਡ਼ ਡਾਲਰ ਯਾਨੀ 1.1 ਫ਼ੀਸਦੀ ਘੱਟ ਕੇ 16.376 ਅਰਬ ਡਾਲਰ ਹੋ ਗਿਆ। ਪਾਕਿਸਤਾਨ ਦੇ ਟੀ. ਵੀ. ਚੈਨਲ ਜੀਓ ਨਿਊਜ਼ ਨੇ ਕਿਹਾ ਕਿ ਕੇਂਦਰੀ ਬੈਂਕ ਦਾ ਭੰਡਾਰ ਵੀ 23 ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਇਹ 19 ਕਰੋਡ਼ ਡਾਲਰ ਘੱਟ ਕੇ 10.308 ਅਰਬ ਡਾਲਰ ਰਹਿ ਗਿਆ ਹੈ।

ਇਹ ਵੀ ਪੜ੍ਹੋ :- ਯੂਕ੍ਰੇਨ ਨੇ ਜੀ-7 ਨੂੰ ਹਥਿਆਰਾਂ ਦੀ ਸਪਲਾਈ ਤੇ ਰੂਸ 'ਤੇ ਦਬਾਅ ਵਧਾਉਣ ਦੀ ਕੀਤੀ ਅਪੀਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News