ਅੱਤਵਾਦ ਨਾਲ ਲੜਾਈ ''ਚ ਪਾਕਿ ਦਾ ਵੱਡਾ ਯੋਗਦਾਨ : ਚੀਨ

03/01/2018 9:49:56 PM

ਪੇਇਚਿੰਗ— ਚੀਨ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਪ੍ਰਤੀ ਆਪਣੀ ਉਦਾਰਤਾ ਦਿਖਾਈ ਹੈ। ਚੀਨ ਦੇ ਇਕ ਸੀਨੀਅਰ ਅਧਿਕਾਰੀ ਨੇ ਅਧਿਕਾਰਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਖਿਲਾਫ ਲੜਾਈ 'ਚ ਵੱਡਾ ਯੋਗਦਾਨ ਪਾਇਆ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ 'ਚੀਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਲੂ ਕਾਂਗ ਨੇ ਬੁੱਧਵਾਰ ਨੂੰ ਕਿਹਾ ਕਿ ਇਸਲਾਮਾਬਾਦ ਨੇ ਗ੍ਰਾਉਂਡ ਆਪਰੇਸ਼ਨ ਤੇ ਟੈਰਰ ਫੰਡਿੰਗ ਖਿਲਾਫ ਲੜਾਈ ਲੜੀ ਹੈ ਤੇ ਸਾਰਿਆਂ ਨੂੰ ਇਸ ਕੋਸ਼ਿਸ਼ ਦੀ ਸ਼ਲਾਘਾ ਕਰਨੀ ਚਾਹੀਦੀ ਹੈ।
ਇਕ ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਲਾਲੂ ਨੇ ਕਿਹਾ, 'ਪਾਕਿਸਤਾਨ ਨੇ ਟੈਰਰ ਫੰਡਿੰਗ ਨੂੰ ਰੋਕਣ ਤੇ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਅੱਤਵਾਦ ਖਿਲਾਫ ਪਾਕਿਸਤਾਨ ਦੀ ਵਚਨਬੱਧਤਾ ਦੀ ਸ਼ਲਾਘਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ।' ਚੀਨ ਨੇ ਇਹ ਵੀ ਕਿਹਾ ਕਿ ਅਸੀਂ ਅਜਿਹੀ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਅੱਤਵਾਦ ਖਿਲਾਫ ਪਾਕਿਸਤਾਨ ਵੱਲੋਂ ਕੀਤੀ ਗਈ ਸਖਤ ਕਾਰਵਾਈ ਨੂੰ ਨਿਰਪੱਖ ਹੋ ਕੇ ਦੇਖੇਗਾ। ਚੀਨ ਦੇ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀ ਕਿਹਾ, 'ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਵੱਲ ਪੱਖਪਾਤ ਭਰੀ ਉਂਗਲੀ ਚੁੱਕਦਾ ਰਿਹਾ ਹੈ। ਸਾਡੀ ਉਮੀਦ ਹੈ ਕਿ ਅੱਤਵਾਦੀ ਸੰਗਠਨਾਂ ਖਿਲਾਫ ਪਾਕਿਸਤਾਨ ਦੇ ਸਖਤ ਰਵੱਈਏ ਨੂੰ ਲੈ ਕੇ ਸਾਰੇ ਦੇਸ਼ ਨਿਰਪੱਖ ਤੇ ਪ੍ਰਮਾਣਿਕ ਤੱਰਕਾਂ ਦੇ ਆਧਾਰ 'ਤੇ ਸੋਚਣ।' ਇਸ ਦੇ ਨਾਲ ਹੀ ਚੀਨ ਨੇ ਇਹ ਵੀ ਕਿਹਾ ਕਿ ਚੀਨ-ਪਾਕਿਸਤਾਨ ਇਕੋਨਾਮਿਕ ਕਾਰੀਡੋਰ ਦੇ ਜ਼ਰੀਏ ਦੋਵੇਂ ਦੇਸ਼ ਸਹਿਯੋਗ ਤੇ ਆਪਸੀ ਦੋਸਤੀ ਦੇ ਸੰਬੰਧਾਂ ਨੂੰ ਹੋਰ ਅੱਗੇ ਲੈ ਜਾਣਗੇ।


Related News