ਪਾਕਿ ''ਚ ਰੋਜ਼ਾਨਾ ਵਾਪਰ ਰਹੀਆਂ ਬਲਾਤਕਾਰ ਦੀਆਂ 11 ਘਟਨਾਵਾਂ

Sunday, Nov 15, 2020 - 03:14 PM (IST)

ਪਾਕਿ ''ਚ ਰੋਜ਼ਾਨਾ ਵਾਪਰ ਰਹੀਆਂ ਬਲਾਤਕਾਰ ਦੀਆਂ 11 ਘਟਨਾਵਾਂ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਅਧਿਕਾਰਤ ਅੰਕੜਿਆਂ ਦੇ ਮੁਤਾਬਕ, ਦੇਸ਼ ਵਿਚ ਰੋਜ਼ਾਨਾ ਘੱਟੋ-ਘੱਟ 11 ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ, ਜਿਸ ਵਿਚ ਪਿਛਲੇ 6 ਸਾਲਾਂ ਵਿਚ ਪੁਲਸ ਵੱਲੋਂ 22,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਪੁਲਸ, ਕਾਨੂੰਨ ਅਤੇ ਨਿਆਂ ਕਮਿਸ਼ਨ, ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨ, ਬੀਬੀ ਫਾਊਂਡੇਸ਼ਨ ਅਤੇ ਸੂਬਾਈ ਕਲਿਆਣ ਏਜੰਸੀਆਂ ਵੱਲੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਦੱਸਿਆ ਗਿਆ ਕਿ ਸਿਰਫ 77 ਅਪਰਾਧੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਕੁੱਲ ਅੰਕੜੇ ਦਾ 6.3 ਫ਼ੀਸਦੀ ਸ਼ਾਮਲ ਹੈ।

ਕਾਨੂੰਨ ਅਤੇ ਵਿਵਸਥਾ 'ਤੇ ਸਮਾਜਿਕ ਦਬਾਅ ਅਤੇ ਕਮੀਆਂ ਦੇ ਕਾਰਨ ਬਲਾਤਕਾਰ ਦੇ ਸਿਰਫ 41 ਫ਼ੀਸਦੀ ਮਾਮਲੇ ਪੁਲਸ ਨੂੰ ਰਿਪੋਰਟ ਕੀਤੇ ਜਾਂਦੇ ਹਨ। 2015 ਦੇ ਬਾਅਦ ਤੋਂ ਬਲਾਤਕਾਰ ਦੇ ਕੁੱਲ 22,037 ਮਾਮਲੇ ਦਰਜ ਕੀਤੇ ਗਏ ਹਨ। 4,060 ਮਾਮਲੇ ਅਦਾਲਤਾਂ ਵਿਚ ਪੈਂਡਿੰਗ ਹਨ, ਜਿਹਨਾਂ ਵਿਚੋਂ 77 ਅਪਰਾਧੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਿਰਫ 18 ਫ਼ੀਸਦੀ ਮਾਮਲੇ ਹੀ ਅਦਾਲਤ ਵਿਚ ਪਹੁੰਚੇ ਹਨ। ਪੁਲਸ ਅਧਿਕਾਰੀਆਂ ਦੇ ਮੁਤਾਬਕ, ਬਲਾਤਕਾਰ ਦੇ ਸਿਰਫ ਅੱਧੇ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਪਿਛਲੇ ਪੰਜ ਸਾਲਾਂ ਵਿਚ ਬਲਾਤਕਾਰ ਦੇ ਮਾਮਲਿਆਂ ਦੀ ਵਾਸਤਵਿਕ ਗਿਣਤੀ 60,000 ਤੋਂ ਵੱਧ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ ਸਾਂਸਦ ਮਾਮਲਾ : ਚੀਨ ਨੇ ਬ੍ਰਿਟੇਨ, ਆਸਟ੍ਰੇਲੀਆ ਖਿਲਾਫ ਜਵਾਬੀ ਕਾਰਵਾਈ ਦੀ ਦਿੱਤੀ ਧਮਕੀ 

ਇਸ ਦੇ ਇਲਾਵਾ ਕੁੱਲ ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ 2727 ਜਾਂ ਕੁੱਲ ਮਾਮਲਿਆਂ ਵਿਚੋਂ ਸਿਰਫ 12 ਫ਼ੀਸਦੀ, ਅਦਾਲਤਾਂ ਵਿਚ ਦਾਇਰ ਕੀਤੇ ਗਏ ਸਨ ਜਦਕਿ 1,274 ਜਾਂ 5 ਫ਼ੀਸਦੀ ਵਿਚੋਂ ਇਕ 'ਤੇ ਫ਼ੈਸਲਾ ਸੁਣਾਇਆ ਗਿਆ, ਜਿਸ ਵਿਚ 1,192 ਅਪਰਾਧੀਆ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਅਧਿਕਾਰਤ ਅੰਕੜਿਆਂ ਦੇ ਮੁਤਾਬਕ, ਪਿਛਲੇ 6 ਸਾਲਾਂ ਦੇ ਦੌਰਾਨ ਪੰਜਾਬ ਵਿਚ 18609 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ, ਸਿੰਧ ਵਿਚ 1873, ਕੇ.ਪੀ. ਵਿਚ 1183, ਬਲੋਚਿਸਤਾਨ ਵਿਚ 129, ਇਸਲਾਮਾਬਾਦ ਵਿਚ 210 ਅਤੇ ਮਕਬੂਜ਼ਾ ਕਸ਼ਮੀਰ ਵਿਚ 31 ਮਾਮਲੇ ਦਰਜ ਕੀਤੇ ਗਏ।


author

Vandana

Content Editor

Related News