ਪਾਕਿ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ, 86 ਮੌਤਾਂ

Sunday, Apr 12, 2020 - 05:36 PM (IST)

ਪਾਕਿ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ, 86 ਮੌਤਾਂ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇੱਥੇ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਅੰਕੜਾ 5,000 ਦੇ ਪਾਰ ਹੋ ਚੁੱਕਾ ਹੈ। ਜਦਕਿ ਹੁਣ ਤੱਕ 86 ਲੋਕਾਂ ਦੀ ਮੌਤ ਹੋਚੁੱਕੀ ਹੈ। ਸਭ ਤੋਂ ਬੁਰਾ ਹਾਲ ਪੰਜਾਬ ਸੂਬੇ ਦਾ ਹੈ ਜਿੱਥੇ ਦੇਸ਼ ਵਿਚ ਕੁੱਲ ਪੀੜਤਾਂ ਵਿਚੋਂ ਅੱਧੇ ਤੋਂ ਜ਼ਿਆਦਾ ਮਰੀਜ਼ ਹਨ। ਪਾਕਿਸਤਾਨ ਵਿਚ ਹੁਣ ਤੱਕ ਮਰੀਜ਼ਾਂ ਦੀ ਗਿਣਤੀ 5,030 ਪਹੁੰਚ ਗਈ ਹੈ।ਇਸ ਵਿਚੋਂ ਹੁਣ ਤੱਕ 762 ਲੋਕ ਠੀਕ ਹੋ ਚੁੱਕੇ ਹਨ। ਮਹਾਮਾਰੀ ਕਾਰਨ ਪਾਕਿਸਤਾਨ ਸਰਕਾਰ ਦੇ ਮਾਲੀਏ ਵਿਚ ਇਕ ਤਿਹਾਈ ਦੀ ਕਮੀ ਹੋਈ ਹੈ ਜਦਕਿ ਨਿਰਯਾਤ ਵਿਚ ਪਹਿਲਾਂ ਹੀ 50 ਫੀਸਦੀ ਹੀ ਗਿਰਾਵਟ ਦਰਜ ਕੀਤੀ ਗਈ ਹੈ।

ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਯੋਜਨਾ ਅਤੇ ਵਿਕਾਸ ਮੰਤਰੀ ਅਸਦ-ਓਮਰ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਸੋਮਵਾਰ ਨੂੰ ਫੈਸਲਾ ਕਰੇਗੀ ਕਿ 15 ਅਪ੍ਰੈਲ ਦੇ ਬਾਅਦ ਲਾਕਡਾਊਨ ਦਾ ਵਿਸਥਾਰ ਕੀਤਾ ਜਾਵੇ ਜਾਂ ਪਾਬੰਦੀਆਂ ਘੱਟ ਕੀਤੀਆਂ ਜਾਣ। ਅਸਦ ਉਮਰ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਿਹਤ ਸਹਾਇਕ ਜ਼ਫਰ ਮਿਰਜ਼ਾ ਦੇ ਨਾਲ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਲਗਾਏ ਗਏ ਅਨੁਮਾਨਾਂ ਦੀ ਤੁਲਨਾ ਵਿਚ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕੁਝ ਹਫਤੇ ਪਹਿਲਾਂ ਵੈਂਟੀਲੇਟਰ 'ਤੇ ਬਹੁਤ ਘੱਟ ਮਰੀਜ਼ ਸਨ ਪਰ ਸ਼ਨੀਵਾਰ ਤੱਕ ਇਹ ਗਿਣਤੀ 50 ਤੱਕ ਪਹੁੰਚ ਗਈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਪਹੁੰਚੀ ਹਾਈਡ੍ਰਕੋਸੀਕਲੋਰੋਕਵਿਨ ਦਵਾਈ ਦੀ ਖੇਪ, ਅਮਰੀਕੀ ਲੋਕਾਂ ਨੇ ਕੀਤਾ ਧੰਨਵਾਦ

ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ 8 ਲੋਕਾਂ ਦੀ ਮੌਤ ਹੋਈ। ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਐਹਸਾ ਐਮਰਜੈਂਸੀ ਕੈਸ਼ ਪ੍ਰੋਗਰਾਮ (EECP) ਦੇ ਤਹਿਤ 12 ਮਿਲੀਅਨ ਪਰਿਵਾਰਾਂ ਨੂੰ 144 ਬਿਲੀਅਨ ਦਾ ਰਾਹਤ ਪੈਕੇਜ ਦਿੱਤਾ ਜਾਵੇਗਾ ਜੋ ਕਿ ਦੇਸ਼ ਦੇ ਇਤਿਰਾਸ ਦਾ ਸਭ ਤੋਂ ਵੱਡਾ ਰਾਹਤ ਪੈਕੇਜ ਹੋਵੇਗਾ। ਉਮਰ ਨੇਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਸੋਮਵਾਰ ਨੂੰ ਕੋਰੋਨਾਵਾਇਰਸ ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ ਲਾਕਡਾਊਨ ਦੀ ਸਥਿਤੀ 'ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਬਾਅਦ ਸਰਕਾਰ ਤੈਅ ਕਰੇਗੀ ਕਿ 15 ਅਪ੍ਰੈਲ ਦੇ ਬਾਅਦ ਲਾਕਡਾਊਨ ਦਾ ਵਿਸਥਾਰ ਕਰੇ ਜਾਂ ਪਾਬੰਦੀਆਂ ਵਿਚ ਢਿੱਲ ਦੇਵੇ। ਵਿਸ਼ੇਸ਼ ਸਿਹਤ ਸਹਾਇਕ ਮਿਰਜ਼ਾ ਨੇ ਕਿਹਾ ਕਿ ਕੋਰੋਨਾ ਟੈਸਟ ਦੀ ਸਮਰੱਥਾ ਅਪ੍ਰੈਲ ਦੇ ਅਖੀਰ ਤੱਕ ਹੋਰ ਵੱਧ ਜਾਵੇਗੀ। ਪਹਿਲਾਂ ਰੋਜ਼ਾਨਾ ਲੱਗਭਗ 800 ਟੈਸਟ ਕੀਤੇ ਜਾ ਰਹੇ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਅਸੀਂ ਇਕ ਦਿਨ ਵਿਚ 2,500 ਤੋਂ ਲੈਕੇ 3,000 ਟੈਸਟ ਕਰ ਰਹੇ ਹਾਂ। ਇਸ ਮਹੀਨੇ ਦੇ ਅਖੀਰ ਤੱਕ ਅਸੀਂ ਰੋਜ਼ਾਨਾ 25,0000 ਟੈਸਟ ਕਰਾਂਗੇ।


author

Vandana

Content Editor

Related News