ਕੋਰੋਨਾ ਆਫਤ : ਪਾਕਿ ''ਚ ਮਾਮਲਿਆਂ ਦੀ ਗਿਣਤੀ ਹੋਈ 263,496

Sunday, Jul 19, 2020 - 01:50 PM (IST)

ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 1,579 ਨਵੇਂ ਮਾਮਲਿਆਂ ਬਾਰੇ ਪਤਾ ਲੱਗਿਆ, ਜਿਸ ਨਾਲ ਦੇਸ਼ ਵਿਚ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ 263,496 'ਤੇ ਪਹੁੰਚ ਗਈ।

ਬਿਆਨ ਵਿਚ ਕਿਹਾ ਗਿਆ ਹੈ ਕਿ ਕੁੱਲ ਕੋਵਿਡ-19 ਇਨਫੈਕਸ਼ਨਾਂ ਵਿਚੋਂ 204,276 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।ਰਾਤੋ ਰਾਤ 46 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਦੇਸ਼ ਭਰ ਵਿਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ 5,568 ਹੋ ਗਈ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਕੁੱਲ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ ਹੁਣ 263,496 ਹੈ। ਸਿੰਧ ਵਿਚ ਸਭ ਤੋਂ ਵੱਧ 112,118 ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਪੰਜਾਬ ਵਿਚ 89,793, ਖੈਬਰ-ਪਖਤੂਨਖਵਾ ਵਿਚ 31,890, ਇਸਲਾਮਾਬਾਦ ਵਿਚ 14,576, ਬਲੋਚਿਸਤਾਨ ਵਿਚ 11,424, ਮਕਬੂਜ਼ਾ ਕਸ਼ਮੀਰ ਵਿਚ 1,888 ਅਤੇ ਗਿਲਗਿਤ-ਬਾਲਟਿਸਤਾਨ ਵਿਚ 1,807 ਮਾਮਲੇ ਦਰਜ ਕੀਤੇ ਗਏ।

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਆਫਤ : ਪੀ.ਐੱਮ. ਮੌਰੀਸਨ ਨੇ ਰੱਦ ਕੀਤੀ ਸੰਸਦੀ ਬੈਠਕ

ਸਿਹਤ ਅਧਿਕਾਰੀਆਂ ਨੇ ਹੁਣ ਤੱਕ 1,721,660 ਕੋਰੋਨਾਵਾਇਰਸ ਟੈਸਟ ਕੀਤੇ ਹਨ। ਇਸ ਦੌਰਾਨ ਸਿਹਤ ਦੇ ਵਿਸ਼ੇਸ਼ ਸਹਾਇਕ ਡਾ. ਜ਼ਫਰ ਮਿਰਜ਼ਾ ਨੇ ਦਾਅਵਾ ਕੀਤਾ ਕਿ ਸਰਕਾਰ ਸਮੇਂ ਸਿਰ ਲਏ ਗਏ ਫੈਸਲਿਆਂ, ਸਮਾਰਟ ਤਾਲਾਬੰਦੀ ਰਣਨੀਤੀ, ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਨੂੰ ਲਾਗੂ ਕਰਨ ਤੇ ਟਰੇਸ, ਟੈਸਟ ਅਤੇ ਕੁਆਰੰਟੀਨ ਰਣਨੀਤੀ ਜ਼ਰੀਏ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਵਿਚ ਸਫਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿਚ ਸਰਵ ਵਿਆਪਕ ਪ੍ਰਾਇਮਰੀ ਸਿਹਤ ਕਵਰੇਜ ਲਿਆ ਕੇ ਸਿਹਤ ਸੇਵਾਵਾਂ ਵਿੱਚ ਬੁਨਿਆਦੀ ਸੁਧਾਰ ਲਿਆਏਗੀ।


Vandana

Content Editor

Related News