ਪਾਕਿ ''ਚ ਕੋਰੋਨਾ ਦੇ 482 ਨਵੇਂ ਮਾਮਲੇ ਦਰਜ

Wednesday, Aug 26, 2020 - 03:53 PM (IST)

ਪਾਕਿ ''ਚ ਕੋਰੋਨਾ ਦੇ 482 ਨਵੇਂ ਮਾਮਲੇ ਦਰਜ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 482 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਪੀੜਤਾਂ ਦੀ ਕੁੱਲ ਗਿਣਤੀ 2,94,193 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ, ਬੀਤੇ 24 ਘੰਟੇ ਵਿਚ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਮਗਰੋਂ ਮ੍ਰਿਤਕਾਂ ਦੀ ਗਿਣਤੀ 6,267 ਤੱਕ ਪਹੁੰਚ  ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਕੋਵਿਡ-19 ਵੈਕਸੀਨ ਦੇ ਟੈਸਟਿੰਗ 'ਚ ਸਕਰਾਤਮਕ ਨਤੀਜੇ

ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਹੁਣ ਤੱਕ ਕੁੱਲ 278,939 ਮਰੀਜ਼ ਠੀਕ ਹੋ ਚੁੱਕੇ ਹਨ। 8,987 ਮਰੀਜ਼ਾਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਸਿੰਧ ਵਿਚ ਹੁਣ ਤੱਕ ਸਭ ਤੋਂ ਵੱਧ 128,676 , ਪੰਜਾਬ ਵਿਚ 96,466, ਖੈਬਰ-ਪਖਤੂਨਖਵਾ ਵਿਚ 35,831, ਇਸਲਾਮਬਾਦ ਵਿਚ 15,546, ਬਲੋਚਿਸਤਾਨ ਵਿਚ 12,664, ਗਿਲਗਿਤ-ਬਾਲਟੀਸਤਾਨ ਵਿਚ 2,745 ਅਤੇ ਮਕਬੂਜ਼ਾ ਕਸਮੀਰ ਵਿਚ 2,265 ਮਾਮਲੇ ਸਾਹਮਣੇ ਆਏ ਹਨ।


author

Vandana

Content Editor

Related News