ਕੋਰੋਨਾ ਕਹਿਰ : ਪਾਕਿ ''ਚ 1,063 ਨਵੇਂ ਮਾਮਲੇ ਤੇ 27 ਲੋਕਾਂ ਦੀ ਮੌਤ
Wednesday, Jul 29, 2020 - 03:50 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਸਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਪਾਕਿਸਤਾਨ ਵਿਚ ਕੋਰੋਨਵਾਇਰਸ ਦੇ 1063 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ 276,287 ਹੋ ਗਈ। ਕੋਰੋਨਾਵਾਇਰਸ ਸਬੰਧੀ ਪੇਚੀਦਗੀਆਂ ਕਾਰਨ ਰਾਤੋ ਰਾਤ 27 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਭਰ ਵਿਚ ਮ੍ਰਿਤਕਾਂ ਦੀ ਗਿਣਤੀ 5,892 ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਕੋਰੋਨਾਵਾਇਰਸ ਕੋਈ ਮੌਸਮੀ ਬੀਮਾਰੀ ਨਹੀਂ : WHO
ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ 244,883 ਮਰੀਜ਼ ਠੀਕ ਹੋ ਚੁੱਕੇ ਹਨ।ਇਹ ਦੱਸਿਆ ਗਿਆ ਹੈ ਕਿ 1,063 ਨਵੇਂ ਮਾਮਲਿਆਂ ਦੀ ਪਛਾਣ ਦੇ ਨਾਲ, ਇਨਫੈਕਸ਼ਨਾਂ ਦੀ ਕੁੱਲ ਗਿਣਤੀ 276,287 ਹੋ ਗਈ। ਸਿੰਧ ਵਿਚ ਸਭ ਤੋਂ ਵੱਧ 119,394 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਵਿਚ 92,452, ਖੈਬਰ-ਪਖਤੂਨਖਵਾ ਵਿਚ 33,724, ਇਸਲਾਮਾਬਾਦ ਵਿਚ 14,963, ਬਲੋਚਿਸਤਾਨ ਵਿਚ 11,654, ਮਕਬੂਜ਼ਾ ਕਸ਼ਮੀਰ ਵਿਚ 2,055 ਅਤੇ ਗਿਲਗਿਤ-ਬਾਲਟਿਸਤਾਨ ਵਿਚ 2,042 ਮਾਮਲੇ ਦਰਜ ਕੀਤੇ ਗਏ। ਸਿਹਤ ਅਧਿਕਾਰੀਆਂ ਨੇ ਦੇਸ਼ ਵਿਚ ਕੁੱਲ 1,931,102 ਟੈਸਟ ਕੀਤੇ ਹਨ, ਜਿਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ 21,256 ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਰੂਸ ਦਾ ਦਾਅਵਾ, 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ