ਸ਼ਰੀਫ ਨੇ ਇਲਾਜ ਲਈ ਲੰਡਨ ਜਾਣ ਦੀ ਸ਼ਰਤ ਸਮੇਤ ਇਜਾਜ਼ਤ ਠੁਕਰਾਈ

11/13/2019 2:59:51 PM

ਲਾਹੌਰ (ਭਾਸ਼ਾ): ਪਾਕਿਸਤਾਨ ਵਿਚ ਬੀਮਾਰ ਚੱਲ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇਲਾਜ ਕਰਾਉਣ ਲਈ ਬ੍ਰਿਟੇਨ ਜਾਣ ਲਈ 700 ਕਰੋੜ ਰੁਪਏ ਦੇ ਮੁਆਵਜ਼ਾ ਬਾਂਡ ਜਮਾਂ ਕਰਾਉਣ ਦੀ ਇਮਰਾਨ ਖਾਨ ਸਰਕਾਰ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਕਿਹਾ ਕਿ ਇਹ ਗੈਰ ਕਾਨੂੰਨੀ ਹੈ। ਸ਼ਰੀਫ ਨੇ ਆਪਣੇ ਸਿਹਤ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਵੀ ਕੀਤੀ। ਅਸਲ ਵਿਚ ਪਾਕਿਸਤਾਨ ਦੇ ਮੰਤਰੀਮੰਡਲ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਲਾਜ ਕਰਾਉਣ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਸੀ। 

ਭਾਵੇਂਕਿ ਮੰਤਰੀ ਮੰਡਲ ਨੇ ਸ਼ਰਤ ਰੱਖੀ ਹੈ ਕਿ ਜੇਕਰ ਉਹ ਇਲਾਜ ਕਰਾ ਕੇ ਵਾਪਸ ਪਰਤਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਦਾ ਵਾਅਦਾ ਕਰਦਿਆਂ ਜ਼ਮਾਨਤ ਪੱਤਰ 'ਤੇ ਦਸਤਖਤ ਕਰਦੇ ਹਨ ਤਾਂ ਹੀ ਉਨ੍ਹਾਂ ਨੂੰ  ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ ਤੋਂ ਹਟਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। 

ਪੀ.ਐੱਮ.ਐੱਲ.-ਐੱਨ. ਦੇ ਇਕ ਨੇਤਾ ਨੇ ਸ਼ਰੀਫ ਦੇ ਹਵਾਲੇ ਨਾਲ ਕਿਹਾ,''ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਸ਼ਰੀਫ ਲੰਡਨ ਵਿਚ ਆਪਣਾ ਇਲਾਜ ਕਰਾਉਣ ਲਈ ਨੋ ਫਲਾਈ ਲਿਸਟ ਸੂਚੀ ਵਿਚੋਂ ਆਪਣੀ ਨਾਮ ਹਟਾਉਣ ਲਈ ਸਰਕਾਰ ਨੂੰ 700 ਕਰੋੜ ਰੁਪਏ ਦਾ ਕੋਈ ਮੁਆਵਜ਼ਾ ਬਾਂਡ ਨਹੀਂ ਦੇਣਗੇ।''


Vandana

Content Editor

Related News