ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਵਾਲੇ ਮੌਲਾਨਾ ਨੇ ਕਬੂਲਿਆ ਜ਼ੁਰਮ, ਕਿਹਾ-ਸ਼ਰਮਿੰਦਾ ਹਾਂ
Wednesday, Jun 23, 2021 - 01:00 PM (IST)
ਪਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਵਿਦਿਆਰਥੀ ਦਾ ਯੌਨ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਮਦਰਸੇ ਦੇ ਮੌਲਾਨਾ ਮੁਫਤੀ ਅਜੀਜ਼ੁਰ ਰਹਿਮਾਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਮੁਫਤੀ ਦਾ ਵਿਦਿਆਰਥੀ ਨਾਲ ਅਸ਼ਲੀਲ ਹਰਕਤ ਕਰਨ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਙ ਮਾਮਲਾ ਸਾਹਮਣੇ ਆਇਆ ਸੀ। ਗ੍ਰਿਫ਼ਤਾਰੀ ਦੇ ਇਕ ਦਿਨ ਬਾਅਦ JUI-F ਦੇ ਸਾਬਕਾ ਨੇਤਾ ਅਤੇ ਮੌਲਵੀ ਮੁਫਤੀ ਅਜੀਜ਼ੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦੀ ਗੱਲ ਸਵੀਕਾਰ ਕੀਤੀ। ਆਪਣਾ ਜ਼ੁਰਮ ਸਵੀਕਾਰ ਕਰਦਿਆਂ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ, ਉਸ ਲਈ ਸ਼ਰਮਿੰਦਾ ਹਾਂ।''
ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਡੀ.ਆਈ.ਜੀ.) ਸ਼ਾਰਿਕ ਜਮਾਲ ਖਾਨ ਨੇ ਕਿਹਾ ਕਿ ਮੌਲਵੀ ਨੇ ਕਬੂਲ ਕੀਤਾ ਸੀ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਘਟਨਾ ਵਿਚ ਉਹ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰ ਰਿਹਾ ਸੀ। ਮੌਲਾਨਾ ਨੇ ਪੁਲਸ ਨੂੰ ਕਿਹਾ,''ਮੈਂ ਵਿਦਿਆਰਥੀ ਨੂੰ ਉਸ ਦੀ ਪ੍ਰੀਖਿਆ ਵਿਚ ਪਾਸ ਕਰਨ ਦੇ ਲਾਲਚ ਵਿਚ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ।'' ਡੀ.ਆਈ.ਜੀ. ਨੇ ਕਿਹਾ ਕਿ ਮਾਮਲੇ ਵਿਚ ਸਾਰੇ ਮੈਡੀਕਲ ਅਤੇ ਫੋਰੇਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਸਜ਼ਾ ਲਈ ਇਕ ਮਜ਼ਬੂਤ ਚਾਲਾਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।''
ਪੜ੍ਹੋ ਇਹ ਅਹਿਮ ਖਬਰ- ਈਰਾਨ ਨੂੰ ਕਰਾਰਾ ਝਟਕਾ, ਅਮਰੀਕਾ ਨੇ ਤਿੰਨ ਦਰਜਨ ਵੈੱਬਸਾਈਟਾਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਮੌਲਾਨਾ ਨੇ ਸਵੀਕਾਰ ਕੀਤਾ ਕਿ ਇਹ ਮੀਆਂਵਾਲੀ ਵਿਚ ਲੁਕਿਆ ਸੀ ਅਤੇ ਪੁਲਸ ਨੇ ਮੋਬਾਇਲ ਜ਼ਰੀਏ ਪਤਾ ਲਗਾਉਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ ਉਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ।'' ਉਹਨਾਂ ਨੇ ਕਿਹਾ ਕਿ ਮੌਲਵੀ ਦੇ ਮੁਡਿੰਆਂ 'ਤੇ ਵੀ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਵਿਚ ਉਮਰਕੈਦ ਜਾਂ 10 ਸਾਲ ਦੀ ਜੇਲ੍ਹ ਦੀ ਸਜ਼ਾ ਸੰਭਵ ਹੈ। ਮੌਲਾਨਾ ਦੇ ਮੁੰਡਿਆਂ ਨੇ ਵਿਦਿਆਰਥੀ ਨੂੰ ਧਮਕਾਉਣ ਅਤੇ ਕਿਸੇ ਵੀ ਸਾਹਮਣੇ ਇਸ ਘਟਨਾ ਦਾ ਜ਼ਿਕਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਡੀ.ਆਈ.ਜੀ. ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਮਾਮਲੇ ਦਾ ਨੋਟਿਸ ਲਿਆ ਸੀ ਅਤੇ ਮੌਲਵੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਪੁਲਸ ਅਧਿਕਾਰੀਆਂ ਦੇ ਸੰਪਰਕ ਵਿਚ ਸਨ। ਪੁਲਸ ਨੇ ਸੋਮਵਾਰ ਨੂੰ ਮੌਲਵੀ ਨੂੰ ਲਾਹੌਰ ਦੀ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਿਸ ਨੇ ਰਹਿਮਾਨ ਤੋਂ ਪੁੱਛਗਿੱਛ ਲਈ ਉਸ ਨੂੰ ਰਿਮਾਂਡ 'ਤੇ ਲੈਣ ਲਈ ਅਪੀਲ ਕੀਤੀ। ਉਸ ਨੂੰ ਚਾਰ ਦਿਨਾਂ ਲਈ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਡੀ.ਐੱਨ.ਏ. ਅਤੇ ਮੈਡੀਕਲ ਸੈਂਪਲ ਲੈਣ ਦੇ ਵੀ ਆਦੇਸ਼ ਦਿੱਤੇ ਗਏ ਹਨ।