'ਪੀਰ' ਨੇ ਮਾਸੂਮ ਭਰਾਵਾਂ 'ਤੇ ਢਾਹਿਆ ਤਸ਼ੱਦਦ, 7 ਸਾਲਾ ਭੈਣ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ

Monday, Jul 18, 2022 - 02:14 PM (IST)

'ਪੀਰ' ਨੇ ਮਾਸੂਮ ਭਰਾਵਾਂ 'ਤੇ ਢਾਹਿਆ ਤਸ਼ੱਦਦ, 7 ਸਾਲਾ ਭੈਣ ਨਾਲ ਕਰਵਾਉਣਾ ਚਾਹੁੰਦਾ ਸੀ ਵਿਆਹ

ਲਾਹੌਰ - ਪਾਕਿਸਤਾਨ ਦੇ ਲਾਹੌਰ 'ਚ ਇਕ ਵਿਅਕਤੀ ਨੇ 7 ਸਾਲ ਦੀ ਬੱਚੀ ਨਾਲ ਨਾਲ ਵਿਆਹ ਕਰਵਾਉਣ ਦੇ ਚੱਕਰ ਵਿਚ ਉਸ ਦੇ 10 ਸਾਲਾ ਭਰਾ ਦਾ ਕਤਲ ਕਰ ਦਿੱਤਾ। ਆਪਣੀ ਇੱਛਾ ਪੂਰੀ ਕਰਨ ਲਈ ਇਸ ਵਿਅਕਤੀ ਨੇ ਦੋਹਾਂ ਨਾਬਾਲਗ ਭਰਾਵਾਂ 'ਤੇ ਇੰਨਾ ਤਸ਼ੱਦਦ ਕੀਤਾ ਕਿ ਉਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਹੌਰ ਪੁਲਸ ਨੇ ਦੱਸਿਆ ਕਿ ਮੁੱਖ ਸ਼ੱਕੀ, ਅਬਦੁਲ ਹਸਨ, ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਵਿੱਚ ਰਹਿੰਦਾ ਹੈ। ਉਸ ਨੇ ਆਪਣੇ ਘਰੇਲੂ ਬਾਲ ਮਜ਼ਦੂਰਾਂ 'ਤੇ ਇਸ ਲਈ ਤਸ਼ੱਦਦ ਕੀਤਾ, ਕਿਉਂਕਿ ਉਹ ਉਨ੍ਹਾਂ ਦੀ 7 ਸਾਲ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ। ਬਹਾਵਲਪੁਰ ਜ਼ਿਲ੍ਹੇ ਵਿੱਚ ਪੁਲਸ ਅਧਿਕਾਰੀਆਂ ਦੀ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਿਪੋਰਟ ਮੁਤਾਬਕ ਪੁਲਸ ਨੂੰ ਉੱਥੇ ਇੱਕ 7 ਸਾਲ ਦੀ ਬੱਚੀ ਵੀ ਮਿਲੀ, ਜੋ ਦੋਵਾਂ ਬੱਚਿਆਂ ਦੀ ਭੈਣ ਨਿਕਲੀ। ਦੋਸ਼ੀ ਹਸਨ ਨੇ 10 ਸਾਲਾ ਕਾਮਰਾਨ 'ਤੇ ਇੰਨਾ ਤਸ਼ੱਦਦ ਕੀਤਾ ਕਿ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦਾ 6 ਸਾਲਾ ਭਰਾ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਅਮਰੀਕਾ: ਆਸਮਾਨ 'ਚ 2 ਜਹਾਜ਼ਾਂ ਦੀ ਭਿਆਨਕ ਟੱਕਰ, ਚਾਰ ਲੋਕਾਂ ਦੀ ਮੌਤ (ਵੀਡੀਓ)

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਬੁਲ ਹਸਨ ਨੇ ਪੀਰ (ਰੂਹਾਨੀ ਇਲਾਜ ਕਰਨ ਵਾਲਾ) ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਬੱਚਿਆਂ ਦਾ ਪਿਤਾ ਇਰਫਾਨ ਸਿੰਧ ਦੇ ਹੈਦਰਾਬਾਦ 'ਚ ਰਹਿੰਦਾ ਹੈ, ਜੋ ਅਕਸਰ ਦੋਸ਼ੀ ਪੀਰ ਕੋਲ ਆਉਂਦਾ ਰਹਿੰਦਾ ਸੀ। ਲਾਹੌਰ ਦੇ ਡੀ.ਆਈ.ਜੀ. ਕਾਮਰਾਨ ਆਦਿਲ ਨੇ ਦੱਸਿਆ ਕਿ ਸ਼ੱਕੀ ਅਬਦੁੱਲ ਹਸਨ ਖ਼ੁਦ ਵੀ ਡੇਰਾ ਗਾਜ਼ੀ ਖ਼ਾਨ ਵਿੱਚ ਰਹਿਣ ਵਾਲੇ ਧਾਰਮਿਕ ਆਗੂ ਦਾ ਪੈਰੋਕਾਰ ਹੈ। ਰਿਪੋਰਟ ਮੁਤਾਬਕ ਹਸਨ ਨੇ ਇਰਫਾਨ ਨੂੰ ਕਿਹਾ ਸੀ ਕਿ ਉਸ ਦਾ ਪੀਰ ਚਾਹੁੰਦਾ ਹੈ ਕਿ ਉਹ ਨਾਬਾਲਗ ਲੜਕੀ ਨਾਲ ਵਿਆਹ ਕਰਵਾਏ। ਡੀ.ਆਈ.ਜੀ. ਨੇ ਦੱਸਿਆ ਕਿ ਇਸ 'ਤੇ ਇਰਫਾਨ ਨੇ ਆਪਣੀ ਨਾਬਾਲਗ ਧੀ ਦੀ 'ਕੁਰਬਾਨੀ' ਦੇਣ ਦੀ ਇੱਛਾ ਦਿਖਾਈ ਅਤੇ ਮੁੱਖ ਸ਼ੱਕੀ ਦੇ ਘਰ ਆਯੋਜਿਤ ਇੱਕ "ਰੂਹਾਨੀ ਸਮਾਰੋਹ" ਵਿੱਚ ਕੁੜੀ ਨੂੰ ਹਸਨ ਦੇ ਹਵਾਲੇ ਕਰ ਦਿੱਤਾ। ਡੀ.ਆਈ.ਜੀ. ਨੇ ਕਿਹਾ ਕਿ ਇਨ੍ਹਾਂ ਵੇਰਵਿਆਂ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਪੁਲਸ ਨੇ ਡੀਜੀ ਖਾਨ ਵਿੱਚ ਰਹਿਣ ਵਾਲੇ ਹਸਨ ਅਤੇ ਆਦਮੀ (ਪੀਰ) ਵਿਚਕਾਰ ਮੋਬਾਈਲ ਫੋਨ ਦੀ ਗੱਲਬਾਤ ਦੀ ਰਿਕਾਰਡਿੰਗ ਪ੍ਰਾਪਤ ਕੀਤੀ। ਡੀ.ਆਈ.ਜੀ. ਨੇ ਕਿਹਾ ਕਿ ਪੁਲਸ ਨੂੰ ਅਸਲ ਵਿੱਚ ਇਨ੍ਹਾਂ ਫੋਨ ਕਾਲ ਰਿਕਾਰਡਿੰਗਾਂ ਰਾਹੀਂ ਦੋਵਾਂ ਲੜਕਿਆਂ ਦੀ ਭੈਣ ਬਾਰੇ ਪਤਾ ਲੱਗਿਆ। 

ਇਹ ਵੀ ਪੜ੍ਹੋ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਇੰਡੀਆਨਾ ਮਾਲ 'ਚ ਹੋਈ ਫਾਈਰਿੰਗ 'ਚ ਹਮਲਾਵਰ ਸਮੇਤ 4 ਦੀ ਮੌਤ

 


author

cherry

Content Editor

Related News