ਪਾਕਿਸਤਾਨ ''ਚ ਮਦਰਸੇ ਦੀ ਛੱਤ ਡਿੱਗੀ, 6 ਬੱਚਿਆਂ ਦੀ ਮੌਤ

Wednesday, Jun 03, 2020 - 04:57 PM (IST)

ਪਾਕਿਸਤਾਨ ''ਚ ਮਦਰਸੇ ਦੀ ਛੱਤ ਡਿੱਗੀ, 6 ਬੱਚਿਆਂ ਦੀ ਮੌਤ

ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਉਤਰੀ ਵਜੀਰੀਸਤਾਨ ਜਨਜਾਤੀ ਜ਼ਿਲੇ ਵਿਚ ਇਕ ਮਦਰਸੇ ਦੀ ਛੱਤ ਡਿੱਗਣ ਨਾਲ ਘੱਟ ਤੋਂ ਘੱਟ 6 ਬੱਚਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਬੱਚੇ 10 ਸਾਲ ਤੋਂ ਘੱਟ ਉਮਰ ਦੇ ਹਨ। ਮੰਗਲਵਾਰ ਨੂੰ ਜੇਰ ਜਾਨ ਕੋਟ ਖੇਤਰ ਵਿਚ ਸਥਿਤ ਮਦਰਸੇ ਦੀ ਛੱਤ ਡਿੱਗ ਗਈ। ਘਟਨਾ ਦੇ ਸਮੇਂ ਬੱਚੇ ਪਵਿੱਤਰ ਕੁਰਾਨ ਦਾ ਪਾਠ ਕਰ ਰਹੇ ਸਨ। ਸਥਾਨਕ ਲੋਕਾਂ ਨੇ ਮਲਬੇ ਹੇਠਾਂ ਦੱਬੇ ਬੱਚਿਆਂ ਨੂੰ ਕੱਢਣਾ ਸ਼ੁਰੂ ਕੀਤਾ। ਜ਼ਖਮੀ ਬੱਚਿਆਂ ਨੂੰ ਹਸਪਤਾਲ ਭੇਜ ਰਹੇ ਇਕ ਵਿਅਕਤੀ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ।


author

cherry

Content Editor

Related News