ਪਾਕਿ : ਨਵਾਜ਼ ਸ਼ਰੀਫ ਦੇ ਸਲਾਹਕਾਰ ਇਰਫਾਨ ਨੂੰ ਮਿਲੀ ਜ਼ਮਾਨਤ

07/28/2019 5:25:16 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਅਦਾਲਤ ਨੇ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਸ਼ੇਸ਼ ਸਲਾਹਕਾਰ ਇਰਫਾਨ ਸਿੱਦੀਕੀ ਨੂੰ ਐਤਵਾਰ ਨੂੰ ਜ਼ਮਾਨਤ ਦੇ ਦਿੱਤੀ। ਕਿਰਾਇਆ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿਚ ਸ਼ਨੀਵਾਰ ਨੂੰ ਇਕ ਅਦਾਲਤ ਨੇ ਇਰਫਾਨ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਤਹਿਤ ਜੇਲ ਭੇਜ ਦਿੱਤਾ ਸੀ। ਮਸ਼ਹੂਰ ਲੇਖਕ ਇਰਫਾਨ ਦੇ ਘਰ 'ਤੇ ਸ਼ੁੱਕਰਵਾਰ ਰਾਤ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਿਰਾਇਆ ਕਾਨੂੰਨ ਦੇ ਤਹਿਤ ਪੁਲਸ ਨੂੰ ਇਹ ਸੂਚਨਾ ਨਹੀਂ ਦਿੱਤੀ ਸੀ ਕਿ ਉਹ ਆਪਣਾ ਮਕਾਨ ਕਿਰਾਏ 'ਤੇ ਦੇ ਰਹੇ ਹਨ।

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਨਿਆਂਇਕ ਮਜਿਸਟ੍ਰੇਟ ਮਹਰੀਨ ਬਲੋਚ ਨੇ ਇਰਫਾਨ ਅਤੇ ਉਨ੍ਹਾਂ ਦੇ ਕਿਰਾਏਦਾਰ ਜਾਵੇਦ ਇਕਬਾਲ ਦੀ ਜ਼ਮਾਨਤ ਮਨਜ਼ੂਰ ਕੀਤੀ। ਇਸ ਆਦੇਸ਼ ਦੇ ਬਾਅਦ ਇਰਫਾਨ ਦੀ ਕਾਨੂੰਨੀ ਟੀਮ ਉਨ੍ਹਾਂ ਦੀ ਰਿਹਾਈ ਲਈ ਅਦਿਆਲਾ ਜੇਲ ਰਵਾਨਾ ਹੋ ਗਈ। ਅੰਦੂਰਨੀ ਮਾਮਲਿਆਂ ਦੇ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਪੀ.ਐੱਮ.ਐੱਲ.-ਐੱਨ. ਸਰਕਾਰ ਦੌਰਾਨ ਰਾਸ਼ਟਰੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਰਹਿ ਚੁੱਕੇ ਇਰਫਾਨ ਨੂੰ ਜਲਦੀ ਜੇਲ ਤੋਂ ਰਿਹਾਅ ਕਰ ਦਿੱਤਾ ਜਾਵੇਗਾ।


Vandana

Content Editor

Related News