ਕੇਬਲ 'ਚ ਖਰਾਬੀ ਆਉਣ ਕਾਰਨ ਪਾਕਿ 'ਚ ਇੰਟਰਨੈੱਟ ਸੇਵਾ ਪ੍ਰਭਾਵਿਤ

Thursday, Feb 18, 2021 - 04:33 PM (IST)

ਕੇਬਲ 'ਚ ਖਰਾਬੀ ਆਉਣ ਕਾਰਨ ਪਾਕਿ 'ਚ ਇੰਟਰਨੈੱਟ ਸੇਵਾ ਪ੍ਰਭਾਵਿਤ

ਇਸਲਾਮਾਬਾਦ (ਭਾਸ਼ਾ): ਸਮੁੰਦਰ ਵਿਚ ਵਿਛੇ 6 ਅੰਤਰਰਾਸ਼ਟਰੀ ਕੇਬਲਾਂ ਵਿਚੋਂ ਇਕ ਵਿਚ ਖਰਾਬੀ ਆਉਣ ਕਾਰਨ ਪਾਕਿਸਤਾਨ ਵਿਚ ਵੀਰਵਾਰ ਨੂੰ ਇੰਟਰਨੈੱਟ ਸੇਵਾ ਪ੍ਭਾਵਿਤ ਹੋ ਗਈ। ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੇ ਕਿਹਾ ਕਿ ਮਿਸਰ ਵਿਚ ਅਬੂ ਤਲਤ ਨੇੜੇ ਅੰਤਰਰਾਸ਼ਟਰੀ ਪਣਡੁੱਬੀ ਕੇਬਲ ਪ੍ਰਣਾਲੀ ਵਿਚ ਬੁੱਧਵਾਰ ਨੂੰ ਖਰਾਬੀ ਆ ਗਈ। ਉਹਨਾਂ ਨੇ ਕਿਹਾ ਕਿ ਇਸ ਨਾਲ ਇੰਟਰਨੈੱਟ ਦੀ ਗਤੀ ਘੱਟ ਹੋਈ ਹੈ ਅਤੇ ਬਾਰ-ਬਾਰ ਕੁਨੈਕਸ਼ਨ ਟੁੱਟ ਰਿਹਾ ਹੈ। 

ਪੀ.ਟੀ.ਏ. ਨੇ ਕਿਹਾ ਕਿ ਇਹ ਖਰਾਬੀ ਐੱਸ.ਈ.ਏ.-ਐੱਮ.ਈ.-ਡਬਲਊ 5 (ਦੱਖਣਪੂਰਬੀ ਏਸ਼ੀਆ-ਮੱਧ ਏਸ਼ੀਆ-ਪੱਛਮੀ ਯੂਰਪ 5) ਵਿਚ ਆਈ, ਜਿਸ ਦਾ ਸੰਚਾਲਨ ਟਰਾਂਸ ਵਰਲਡ ਐਸੋਸੀਏਟਸ (ਟੀ.ਡਬਲਊ.ਏ.) ਕਰਦਾ ਹੈ। ਡਾਨ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਟੀ.ਡਬਲਊ.ਏ. ਨੇ ਯੂਰਪ ਵੱਲੋਂ ਅੰਤਰਰਾਸ਼ਟਰੀ ਸੰਪਰਕ ਸੇਵਾ ਵਿਚ ਗਿਰਾਵਟ ਦੇ ਬਾਰੇ ਦੱਸਿਆ ਹੈ ਅਤੇ ਕਿਹਾ ਹੈ ਕਿ ਮਿਸਰ ਵਿਚ ਅੰਤਰਰਾਸ਼ਟਰੀ ਹਮਰੁਤਬਿਆਂ ਦੇ ਜ਼ਰੀਏ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- 'ਟਾਈਮ' ਪੱਤਰਿਕਾ ਦੀ 2021 ਦੀ ਸੂਚੀ 'ਚ ਭਾਰਤੀ ਮੂਲ ਦੀਆਂ 5 ਸ਼ਖਸੀਅਤਾਂ ਅਤੇ ਕਾਰਕੁਨ ਸ਼ਾਮਲ 

ਟੀ.ਡਬਲਊ.ਏ. ਪ੍ਰਣਾਲੀ ਪਾਕਿਸਤਾਨ ਵਿਚ 40 ਫੀਸਦੀ ਇੰਟਰਨੈੱਟ ਦੀ ਲੋੜ ਨੂੰ ਪੂਰਾ ਕਰਦੀ ਹੈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਪੂਰੇ ਦੇਸ਼ ਵਿਚ ਇੰਟਰਨੈੱਟ ਦੀ ਗਤੀ ਘੱਟ ਰਹੇਗੀ। ਅਖ਼ਬਾਰ ਮੁਤਾਬਕ ਫਰਾਂਸ ਤੋਂ ਆ ਰਹੇ ਕੇਬਲ ਵਿਚ ਖਰਾਬੀ ਆਈ ਹੈ ਅਤੇ ਟੀ.ਡਬਲਊ.ਏ. ਦੇ ਅਧਿਕਾਰੀ ਨੇ ਕਿਹਾ ਕਿ ਇੰਟਰਨੈੱਟ ਸੇਵਾ ਪ੍ਰਦਾਤਾ ਸਿੰਗਾਪੁਰ ਤੋਂ ਆ ਰਹੇ ਕੇਬਲ 'ਤੇ ਕੁਨੈਕਸ਼ਨ ਪਾਉਣ ਦੀ ਪ੍ਰਕਿਰਿਆ ਵਿਚ ਹਨ।


author

Vandana

Content Editor

Related News