ਇਮਰਾਨ ਨੇ ਦੋ ਵਾਰ ਫਰਾਂਸ ਦੇ ਰਾਸ਼ਟਰਪਤੀ ਦੀ ਕਾਲ ਨੂੰ ਕੀਤਾ ਨਜ਼ਰ-ਅੰਦਾਜ਼

Sunday, Sep 02, 2018 - 12:28 PM (IST)

ਇਮਰਾਨ ਨੇ ਦੋ ਵਾਰ ਫਰਾਂਸ ਦੇ ਰਾਸ਼ਟਰਪਤੀ ਦੀ ਕਾਲ ਨੂੰ ਕੀਤਾ ਨਜ਼ਰ-ਅੰਦਾਜ਼

ਕਰਾਚੀ (ਬਿਊਰੋ)— ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲੀ। ਇਸ ਮਗਰੋਂ ਦੁਨੀਆ ਭਰ ਦੇ ਨੇਤਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦੇ ਰਹੇ ਹਨ ਅਤੇ ਸਹਿਯੋਗ ਦੀ ਅੱਗੇ ਦੀ ਰਣਨੀਤੀ 'ਤੇ ਚਰਚਾ ਕਰ ਰਹੇ ਹਨ। ਇਸ ਸਿਲਸਿਲੇ ਵਿਚ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋਂ ਨੇ ਇਮਰਾਨ ਖਾਨ ਨੂੰ ਵਧਾਈ ਦੇਣ ਲਈ ਸ਼ੁੱਕਰਵਾਰ ਨੂੰ ਦੋ ਵਾਰ ਫੋਨ ਕੀਤਾ ਤਾਂ ਇਮਰਾਨ ਨੇ ਬਿੱਜੀ ਹੋਣ ਦੀ ਗੱਲ ਕਹਿ ਕੇ ਫੋਨ ਰਿਸੀਵ ਨਹੀਂ ਕੀਤਾ। ਇਮਰਾਨ ਨੇ ਕਿਹਾ,''ਉਨ੍ਹਾਂ ਨੂੰ ਕਹਿ ਦਿਓ ਮੈਂ ਬਿੱਜੀ ਹਾਂ।'' ਜਾਣਕਾਰੀ ਮੁਤਾਬਕ ਮੈਂਕਰੋਂ ਨੇ ਉਸ ਸਮੇਂ ਇਮਰਾਨ ਨੂੰ ਫੋਨ ਕੀਤਾ ਜਦੋਂ ਉਹ ਦੇਸ਼ ਦੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਮੁਲਾਕਾਤ ਕਰ ਰਹੇ ਸਨ।  ਸੀਨੀਅਰ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।

 

ਥੋੜ੍ਹੀ ਦੇਰ ਬਾਆਦ ਜਦੋਂ ਦੁਬਾਰਾ ਮੈਂਕਰੋਂ ਨੇ ਫੋਨ ਕੀਤਾ ਉਦੋਂ ਵੀ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੂਜੀ ਵਾਰ ਫੋਨ ਆਉਣ 'ਤੇ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤੇਹਮਿਨਾ ਜੰਜੁਆ ਨੇ ਇਮਰਾਨ ਨੂੰ ਗੱਲ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਉਸ ਸਮੇਂ ਬੈਠਕ ਵਿਚ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਨੇ ਟਵੀਟ ਕੀਤਾ,''ਨਵਾਂ ਪਾਕਿਸਤਾਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਕੀਤਾ ਪਰ ਉਹ ਪੱਤਰਕਾਰਾਂ ਨਾਲ ਮੀਟਿੰਗ ਵਿਚ ਬਿੱਜੀ ਸਨ। ਵਿਦੇਸ਼ ਸਕੱਤਰ ਤਹਿਮੀਨਾ ਜੰਜੁਆ ਚਾਹੁੰਦੀ ਸੀ ਕਿ ਪੀ.ਐੱਮ. ਫੋਨ 'ਤੇ ਗੱਲ ਕਰ ਲੈਣ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਬਿੱਜੀ ਹਾਂ। ਇਮਰਾਨ ਨੂੰ ਕਿਹਾ ਕਿ ਉਨ੍ਹਾਂ ਨੂੰ 30 ਮਿੰਟ ਬਾਅਦ ਫੋਨ ਕਰਨ ਲਈ ਕਿਹਾ ਜਾਵੇ।'' ਭਾਵੇਂਕਿ ਤੀਜੀ ਵਾਰ ਇਮਰਾਨ ਖਾਨ ਨੇ ਮੈਂਕਰੋਂ ਨਾਲ ਗੱਲ ਕੀਤੀ ਅਤੇ ਦੋਹਾਂ ਨੇਤਾਵਾਂ ਵਿਚਕਾਰ ਕੁਝ ਮਿੰਟ ਗੱਲਬਾਤ ਹੋਈ। ਦੋਹਾਂ ਵਿਚਕਾਰ ਹੋਈ ਗੱਲਬਾਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।


Related News