ਇਮਰਾਨ ਖਾਨ ਵੱਲੋਂ ਸਰਕਾਰ ਵਿਰੋਧੀ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ

Sunday, Nov 29, 2020 - 02:55 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਸਰਕਾਰ ਦੇ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਕਾਫੀ ਪਰੇਸ਼ਾਨ ਹਨ। ਕੋਵਿਡ-19 ਦੇ ਪ੍ਰਸਾਰ ਦੇ ਕਾਰਨ ਹੁਣ ਉਹਨਾਂ ਨੇ ਰਾਜਨੀਤਕ ਦਲਾਂ ਨੂੰ ਮੁਲਤਾਨ ਅਤੇ ਹੋਰ ਸ਼ਹਿਰਾਂ ਵਿਚ ਸਰਕਾਰ ਵਿਰੋਧੀ ਰੈਲੀਆਂ ਆਯੋਜਿਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡਾਨ ਨੇ ਪ੍ਰਧਾਨ ਮੰਤਰੀ ਹਾਊਸ ਵਿਚ ਬੁਲਾਰਿਆਂ ਨਾਲ ਗੱਲ ਕਰਦਿਆਂ ਇਮਰਾਨ ਦੇ ਹਵਾਲੇ ਨਾਲ ਕਿਹਾ,''ਕੋਰੋਨਾਵਾਇਰਸ ਖਤਰਨਾਕ ਢੰਗ ਨਾਲ ਫੈਲ ਰਿਹਾ ਹੈ। ਇਸ ਲਈ ਵਿਰੋਧੀ ਧਿਰ ਨੂੰ ਪੀ.ਡੀ.ਐੱਮ. ਦੀਆਂ ਜਨਤਕ ਬੈਠਕਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ।'' 

ਇਮਰਾਨ ਦਾ ਹਵਾਲਾ ਦਿੰਦੇ ਹੋਏ ਬੈਠਕ ਦੇ ਇਕ ਭਾਗੀਦਾਰ ਨੇ ਕਿਹਾ,''ਸਰਕਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਨੂੰ ਸਖ਼ਤੀ ਨਾਲ ਲਾਗੂ ਕਰੇਗੀ ਅਤੇ ਵਿਰੋਧੀ ਧਿਰ ਨੂੰ ਰੈਲੀਆਂ ਨੂੰ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਕਿਉਂਕਿ ਸਿਹਤ ਦਿਸ਼ਾ ਨਿਰਦੇਸ਼ਾਂ ਨੇ ਵੱਡੇ ਸਮਾਰੋਹਾਂ ਦੀ ਇਜਾਜ਼ਤ ਨਹੀਂ ਦਿੱਤੀ ਸੀ।'' ਪੀ.ਐੱਮ. ਇਮਰਾਨ ਖਾਨ ਦੇ ਬੁਲਾਰੇ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਲੋਕ ਜਨਤਕ ਬੈਠਕਾਂ ਵਿਚ ਹਿੱਸਾ ਲੈਣਗੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦਾ 11 ਪੱਖੀ ਗਠਜੋੜ  ਇਮਰਾਨ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਗਟ ਕਰਨ ਲਈ ਗੁਜਰਾਂਵਾਲਾ, ਕਰਾਚੀ, ਕਵੇਟਾ ਅਤੇ ਪੇਸ਼ਾਵਰ ਵਿਚ ਚਾਰ ਜਨਤਕ ਬੈਠਕਾਂ ਕਰ ਚੁੱਕੇ ਹਨ ਜਦਕਿ ਦੋ ਨੂੰ ਮੁਲਤਾਨ ਵਿਚ 30 ਨਵੰਬਰ ਅਤੇ 13 ਦਸੰਬਰ ਨੂੰ ਨਿਰਧਾਰਤ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਨਾਈਜੀਰੀਆ 'ਚ ਬੋਕੋ ਹਰਾਮ ਨੇ 43 ਮਜ਼ਦੂਰਾਂ ਨੂੰ ਬੰਧਕ ਬਣਾ ਵੱਢਿਆ ਗਲਾ

ਬੈਠਕਾਂ ਵਿਚ ਵੱਡੀ ਗਿਣਤੀ ਵਿਚ ਵੋਟਿੰਗ ਹੋਈ। ਸ਼ੁੱਕਰਵਾਰ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੂੰ ਪੀ.ਡੀ.ਐੱਮ. ਰੈਲੀ ਦੇ ਆਯੋਜਨ ਤੋਂ ਰੋਕਣ ਦੇ ਲਈ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਉਸ ਦੇ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਇਮਰਾਨ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤੇ ਜਾਣ ਦੀ ਯੋਜਨਾ ਹੈ। ਡਾਨ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਪੁਲਸ ਨੇ ਕਿਲਾ ਕੋਹਨਾ ਕਾਸਿਮ ਬਾਗ ਸਟੇਡੀਅਮ ਨੂੰ ਸੀਲ ਕਰ ਦਿੱਤਾ, ਜਿੱਥੇ 30 ਨਵੰਬਰ ਨੂੰ ਪੀ.ਡੀ.ਐੱਮ. ਪ੍ਰੋਗਰਾਮ ਹੋਣ ਵਾਲਾ ਹੈ।


Vandana

Content Editor

Related News