ਵਿਰੋਧੀ ਧਿਰ ਨੇ FATF ਦੀ ਗ੍ਰੇ ਲਿਸਟ ''ਚ ਬਣੇ ਰਹਿਣ ''ਤੇ ਇਮਰਾਨ ਸਰਕਾਰ ਨੂੰ ਘੇਰਿਆ

Monday, Oct 26, 2020 - 01:11 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਵਿਰੋਧੀ ਧਿਰ ਨੇ ਅੱਤਵਾਦ ਦੇ ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਗ੍ਰੇ ਸੂਚੀ ਵਿਚ ਪਾਕਿਸਤਾਨ ਦੇ ਬਣੇ ਰਹਿਣ 'ਤੇ ਇਮਰਾਨ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਸਫਲਤਾ ਕਰਾਰ ਦਿੱਤਾ ਹੈ।

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਕਿਹਾ ਕਿ ਗ੍ਰੇ ਸੂਚੀ 'ਤੇ ਐੱਫ.ਏ.ਟੀ.ਐੱਫ. ਦਾ ਫ਼ੈਸਲਾ ਪਾਕਿਸਤਾਨ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਗ੍ਰੇ ਸੂਚੀ ਵਿਚੋਂ ਬਾਹਰ ਨਿਕਲਣ ਦੇ ਲਈ ਇਮਰਾਨ ਸਰਕਾਰ ਨੇ ਠੀਕ ਢੰਗ ਨਾਲ ਕਾਨੂੰਨੀ ਡਰਾਫਟ ਤਿਆਰ ਨਹੀਂ ਕੀਤਾ। ਸਰਕਾਰ ਮਜ਼ਬੂਤੀ ਨਾਲ ਆਪਣਾ ਪੱਖ ਨਹੀਂ ਰੱਖ ਸਕੀ ਅਤੇ ਉਹ ਪੂਰੀ ਤਰ੍ਹਾਂ ਅਸਫਲ ਰਹੀ। ਪਾਕਿਸਤਾਨ ਸੰਸਦ ਦੇ ਉੱਚ ਸਦਨ ਸੈਨੇਟ ਨੇ ਪੀ.ਪੀ.ਪੀ. ਦੇ ਨੇਤਾ ਸ਼ੇਰੀ ਰਹਿਮਾਨ ਨੂੰ ਪੁੱਛਿਆ,''ਸਰਕਾਰ ਦੇ ਪ੍ਰਤੀਨਿਧੀਆਂ ਨੇ ਸਮੇਂ 'ਤੇ ਆਪਣਾ ਹੋਮਵਰਕ ਪੂਰਾ ਕਿਉਂ ਨਹੀਂ ਕੀਤਾ। ਐੱਫ.ਏ.ਟੀ.ਐੱਫ. ਦੇ ਅੰਦਰੂਨੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਮਰਾਨ ਸਰਕਾਰ ਨੇ ਅਸਾਵਧਾਨੀਪੂਰਵਕ ਅਤੇ ਅਸਪਸ਼ੱਟ ਰੂਪ ਨਾਲ ਕਾਨੂੰਨੀ ਡਰਾਫਟ ਤਿਆਰ ਕੀਤਾ। ਉਸ ਨੇ ਆਪਣਾ ਕੰਮ ਸਮੇਂ 'ਤੇ ਪੂਰਾ ਕਿਉਂ ਨਹੀਂ ਕੀਤਾ। ਸਰਕਾਰ ਆਪਣੀ ਪੂਰੀ ਤਾਕਤ ਵਿਰੋਧੀ ਨੇਤਾਵਾਂ ਨੂੰ ਪਰੇਸ਼ਾਨ ਕਰਨ ਵਿਚ ਲਗਾ ਰਹੀ ਹੈ।''

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕੇ ਲਈ ਇਜ਼ਰਾਇਲ 1 ਨਵੰਬਰ ਤੋਂ ਸ਼ੁਰੂ ਕਰੇਗਾ ਮਨੁੱਖੀ ਟ੍ਰਾਇਲ

ਐੱਫ.ਏ.ਟੀ.ਐੱਫ. ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਪਾਕਿਸਤਾਨ ਉਸ ਦੀ ਗ੍ਰੇ ਸੂਚੀ ਵਿਚ ਅਗਲੇ ਸਾਲ ਫਰਵਰੀ ਤੱਕ ਬਣਿਆ ਰਹੇਗਾ। ਐੱਫ.ਏ.ਟੀ.ਐੱਫ. ਨੇ 27 ਸੂਤਰੀ ਐਕਸ਼ਨ ਪਲਾਨ ਵਿਚੋਂ 6 ਮਹੱਤਵਪੂਰਨ ਮਾਪਦੰਡਾਂ ਨੂੰ ਲਾਗੂ ਕਰਨ ਵਿਚ ਅਸਫਲ ਰਹੀ ਪਾਕਿਸਤਾਨ ਸਰਕਾਰ ਨੂੰ ਅੱਤਵਾਦ ਦੇ ਖਿਲਾਫ਼ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਗ੍ਰੇ ਸੂਚੀ ਵਿਚ ਬਰਕਰਾਰ ਰਹਿਣ ਦੇ ਬਾਅਦ ਪਾਕਿਸਤਾਨ ਨੂੰ ਆਈ.ਐੱਮ.ਐੱਫ., ਏਸ਼ੀਆਈ ਵਿਕਾਸ ਬੈਂਕ ਅਤੇ ਵਿਸ਼ਵ ਬੈਂਕ ਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਵਿੱਤੀ ਮਦਦ ਮਿਲਣਾ ਮੁਸ਼ਕਲ ਹੋਵੇਗਾ। ਅੱਤਵਾਦ ਦੇ ਵਿੱਤ ਪੋਸ਼ਣ 'ਤੇ ਲਗਾਮ ਲਗਾਉਣ ਵਿਚ ਅਸਫਲ ਰਹਿਣ 'ਤੇ ਐੱਫ.ਏ.ਟੀ.ਐੱਫ. ਨੇ ਜੂਨ, 2018 ਵਿਚ ਪਾਕਿਸਤਾਨ ਨੂੰ ਆਪਣੀ ਗ੍ਰੇ ਸੂਚੀ ਵਿਚ ਪਾ ਦਿੱਤਾ ਸੀ।


Vandana

Content Editor

Related News