ਇਮਰਾਨ ਖਾਨ ਅਗਲੇ ਹਫਤੇ ਜਾਣਗੇ ਮਲੇਸ਼ੀਆ
Wednesday, Jan 29, 2020 - 05:22 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮਲੇਸ਼ੀਆ ਦੀ ਕਥਿਤ ਨਾਰਾਜ਼ਗੀ ਦੂਰ ਕਰਨ ਲਈ ਅਗਲੇ ਹਫਤੇ ਕੁਆਲਾਲੰਪੁਰ ਦੀ ਯਾਤਰਾ ਕਰਨਗੇ। ਇਮਰਾਨ ਨੇ ਸਾਊਦੀ ਅਰਬ ਦੇ ਕਥਿਤ ਦਬਾਅ ਵਿਚ ਮੁਸਲਿਮ ਦੇਸ਼ਾਂ ਦੇ ਇਕ ਵੱਡੇ ਸੰਮੇਲਨ ਵਿਚ ਹਿੱਸਾ ਨਹੀਂ ਲਿਆ ਸੀ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਦੀ ਇਕ ਖਬਰ ਵਿਚ ਦਿੱਤੀ ਗਈ। ਇਮਰਾਨ ਨੇ 19 ਤੋਂ 21 ਦਸੰਬਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਵੱਲੋਂ ਆਯੋਜਿਤ ਉਕਤ ਸੰਮੇਲਨ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ ਪਰ ਆਖਰੀ ਸਮੇਂ ਵਿਚ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਦਬਾਅ ਹੇਠ ਇਸ ਵਿਚ ਸ਼ਾਮਲ ਨਹੀਂ ਹੋਏ ਸਨ।
ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਮੁੱਖ ਵਿੱਤੀ ਮਦਦਗਾਰ ਹਨ। ਸਾਊਦੀ ਅਰਬ ਨੇ ਕੁਆਲਾਲੰਪੁਰ ਵਿਚ ਆਯੋਜਿਤ ਮੁਸਲਿਮ ਜਗਤ ਵਿਚ ਇਕ ਨਵਾਂ ਬਲਾਕ ਬਣਾਉਣ ਦੀ ਇਕ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਸੀ ਜੋ ਹੁਣ ਸਧਾਰਨ ਤਰੀਕੇ ਨਾਲ ਸੰਚਾਲਿਤ ਨਹੀਂ ਹੋ ਰਹੇ Organization of Islamic Cooperation (OIC) ਦਾ ਇਕ ਵਿਕਲਪ ਬਣ ਸਕਦਾ ਹੈ। ਸਾਊਦੀ ਅਰਬ ਦੇ ਮੰਤਰੀ ਸ਼ਹਿਜਾਦੇ ਫੈਜ਼ਲ ਬਿਨ ਫਰਹਾਨ ਨੇ ਸੰਮੇਲਨ ਵਿਚ ਸ਼ਾਮਲ ਨਾ ਹੋਣ 'ਤੇ ਪਾਕਿਸਤਾਨ ਦਾ ਸ਼ੁਕਰੀਆ ਅਦਾ ਕਰਨ ਲਈ ਪਿਛਲੇ ਮਹੀਨੇ ਇਸਲਾਮਾਬਾਦ ਦੀ ਯਾਤਰਾ ਕੀਤੀ ਸੀ।