ਪਾਕਿ ''ਚ ਗੰਭੀਰ ਆਰਥਿਕ ਸੰਕਟ, ਹੁਣ ਕਿਰਾਏ ''ਤੇ ਚੜ੍ਹੇਗਾ ਇਮਰਾਨ ਖਾਨ ਦਾ ਘਰ
Wednesday, Aug 04, 2021 - 10:59 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਆਰਥਿਕ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰੀ ਜਾਇਦਾਦਾਂ ਨੂੰ ਜਾਂ ਤਾਂ ਨੀਲਾਮ ਕਰ ਰਹੇ ਹਨ ਜਾਂ ਫਿਰ ਕਿਰਾਏ 'ਤੇ ਦੇ ਰਹੇ ਹਨ। ਹੁਣ ਇਮਰਾਨ ਦੀ ਅਧਿਕਾਰਤ ਰਿਹਾਇਸ਼ ਨੂੰ ਕਿਰਾਏ 'ਤੇ ਦੇਣ ਦੀ ਨੌਬਤ ਆ ਗਈ ਹੈ। ਇਹ ਘਰ ਇਸਲਾਮਾਬਾਦ ਵਿਚ ਸਥਿਤ ਹੈ ਅਤੇ ਕਿਰਾਏ ਲਈ ਬਾਜ਼ਾਰ ਵਿਚ ਉਤਰ ਚੁੱਕਾ ਹੈ।
ਆਯੋਜਿਤ ਕੀਤੇ ਜਾਣਗੇ ਪ੍ਰੋਗਰਾਮ
ਅਗਸਤ 2019 ਵਿਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਪ੍ਰਧਾਨ ਮੰਤਰੀ ਦੇ ਘਰ ਨੂੰ ਯੂਨੀਵਰਸਿਟੀ ਵਿਚ ਬਦਲਣ ਦੀ ਘੋਸ਼ਣਾ ਕੀਤੀ ਸੀ।ਇਸ ਘੋਸ਼ਣਾ ਦੇ ਬਾਅਦ ਇਮਰਾਨ ਖਾਨ ਨੇ ਘਰ ਖਾਲੀ ਕਰ ਦਿੱਤਾ ਸੀ। ਹੁਣ ਸਰਕਾਰ ਨੇ ਆਪਣਾ ਇਰਾਦਾ ਬਦਲ ਲਿਆ ਹੈ। ਸਮਾ ਟੀਵੀ ਦੀ ਰਿਪੋਰਟ ਮੁਤਬਕ ਸੰਘੀ ਸਰਕਾਰ ਨੇ ਰਿਹਾਇਸ਼ ਨੂੰ ਯੂਨੀਵਰਸਿਟੀ ਵਿਚ ਬਦਲਣ ਦੀ ਯੋਜਨਾ ਛੱਡ ਦਿੱਤੀ ਹੈ ਅਤੇ ਜਾਇਦਾਦ ਨੂੰ ਕਿਰਾਏ 'ਤੇ ਦੇਣ ਦਾ ਫ਼ੈਸਲਾ ਲਿਆ ਹੈ। ਸਥਾਨਕ ਮੀਡੀਆ ਮੁਤਾਬਕ ਸੰਘੀ ਕੈਬਨਿਟ ਹੁਣ ਰਿਹਾਇਸ਼ ਵਿਚ ਵਿਦਿਅਕ ਸੰਸਥਾ ਦੀ ਬਜਾਏ ਲੋਕਾਂ ਨੂੰ ਸੱਭਿਆਚਾਰਕ, ਫੈਸ਼ਨ, ਵਿਦਿਅਕ ਅਤੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਦੀ ਇਜਾਜ਼ਤ ਦੇਵੇਗਾ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਬਜ਼ੁਰਗਾਂ ਤੋਂ 23 ਲੱਖ ਡਾਲਰ ਵਸੂਲਣ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ
ਕੈਬਨਿਟ ਵਿਚ ਚਰਚਾ ਜਾਰੀ
ਸਮਾ ਟੀਵੀ ਨੇ ਕਿਹਾ ਕਿ ਇਸ ਲਈ ਦੋ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀਆਂ ਇਹ ਯਕੀਨੀ ਕਰਨਗੀਆਂ ਕਿ ਆਯੋਜਨਾਂ ਦੌਰਾਨ ਪੀ.ਐੱਮ. ਹਾਊਸ ਵਿਚ ਅਨੁਸ਼ਾਸਨ ਅਤੇ ਮਰਿਆਦਾ ਦੀ ਉਲੰਘਣਾ ਨਾ ਹੋਵੇ। ਰਿਪੋਰਟ ਮੁਤਾਬਕ ਸੰਘੀ ਕੈਬਨਿਟ ਬੈਠਕ ਕਰੇਗਾ ਅਤੇ ਪੀ.ਐੱਮ. ਹਾਊਸ ਦੇ ਮਾਧਿਅਮ ਨਾਲ ਮਾਲੀਆ ਜੁਟਾਉਣ ਦੇ ਢੰਗਾਂ 'ਤੇ ਚਰਚਾ ਕਰੇਗਾ। ਅਨੁਮਾਨ ਹੈ ਕਿ ਪ੍ਰਧਾਨ ਮੰਤਰੀ ਰਿਹਾਇਸ਼ ਦਾ ਆਡੀਟੋਰੀਅਮ, ਦੋ ਗੈਸਟ ਵਿੰਗਸ ਅਤੇ ਇਕ ਲਾਅਨ ਕਿਰਾਏ 'ਤੇ ਦੇ ਕੇ ਰਾਸ਼ੀ ਇਕੱਠੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਪਾਕਿਸਤਾਨੀ ਪੀ.ਐੱਮ. ਦੇ ਸਾਬਕਾ ਕਾਰਜ ਸਥਲ 'ਤੇ ਉੱਚ ਪੱਧਰੀ ਡਿਪਲੋਮੈਟਿਕ ਪ੍ਰੋਗਰਾਮ ਅਤੇ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਗੌਰਤਲਬ ਹੈ ਕਿ ਇਮਰਾਨ ਖਾਨ ਦੇ ਸੱਤਾ ਵਿਚ ਆਉਣ ਮਗਰੋਂ ਪਾਕਿਸਤਾਨ ਦੀ ਅਰਥਵਿਵਸਥਾ 19 ਅਰਬ ਡਾਲਰ ਤੱਕ ਘਟੀ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਰਾਹਤ ਪਹੁੰਚਾਉਣ ਲਈ ਉਹਨਾਂ ਨੇ ਸਰਕਾਰੀ ਖਰਚਿਆਂ ਵਿਚ ਕਟੌਤੀ ਵੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।