PDM ਦੀ ਸਰਕਾਰ ਵਿਰੋਧੀ ਰੈਲੀ ''ਚ ਹਿੰਦੂ ਪੱਤਰਕਾਰ ਨਾਲ ਕੁੱਟਮਾਰ

10/19/2020 2:56:49 PM

ਕਰਾਚੀ (ਬਿਊਰੋ): ਪਾਕਿਸਤਾਨ ਵਿਚ ਇਮਰਾਨ ਸਰਕਾਰ ਖਿਲਾਫ਼ ਦੇਸ਼ ਵਿਚ ਕਾਫੀ ਹਲਚਲ ਹੈ। ਕਰਾਚੀ ਵਿਚ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੀ ਸਰਕਾਰ ਵਿਰੋਧੀ ਰੈਲੀ ਦੌਰਾਨ ਇਕ ਹਿੰਦੂ ਪੱਤਰਕਾਰ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਵਾਲੰਟੀਅਰਾਂ ਵੱਲੋਂ ਲੋਕਾਂ ਨੂੰ ਬਾਗ-ਏ-ਜਿੰਨਾ ਪਾਰਕ ਵਿਚ ਆਯੋਜਿਤ ਰੈਲੀ ਛੱਡਣ ਤੋਂ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਰਿਪੋਟਿੰਗ ਕਰ ਰਹੇ ਇਕ ਹਿੰਦੂ ਪੱਤਰਾਕਰ ਦੇ ਨਾਲ ਕੁੱਟਮਾਰ ਕੀਤੀ ਗਈ।

ਸਮਾ ਟੀਵੀ ਦੇ ਮੁਤਾਬਕ, ਇੱਥੇ ਲੋਕਾਂ ਨੂੰ ਪ੍ਰੋਗਰਾਮ ਸਥਲ ਛੱਡਣ ਤੋਂ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਰਿਪੋਟਿੰਗ ਕਰ ਰਹੇ ਰਿਪੋਟਰ ਸੰਜੈ ਸਾਧਵਾਨੀ ਦੇ ਨਾਲ ਕੁੱਟਮਾਰ ਕੀਤੀ ਗਈ। ਅਸਲ ਵਿਚ ਉਹ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਰਹੇ ਸਨ ਅਤੇ ਵਾਲੰਟੀਅਰ ਵੱਲੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ। ਇਸ ਦੇ ਬਾਅਦ ਪ੍ਰੈੱਸ ਕਾਰਡ ਦਿਖਾਏ ਜਾਣ ਦੇ ਬਾਵਜੂਦ ਖੁਦ ਨੂੰ ਵਾਲੰਟੀਅਰ ਦੱਸ ਰਹੇ ਇਕ ਸ਼ਖਸ ਨੇ ਸੰਜੈ ਨੂੰ ਫੜ ਲਿਆ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਦੇ ਖੇਤੀ ਆਰਡੀਨੈਂਸ ਬਿੱਲਾਂ ਖਿਲਾਫ਼ ਸਮਾਜ ਸੇਵੀ ਸੰਸਥਾ ਵਲੋਂ ਰੋਮ ਦੇ ਰਾਜਦੂਤ ਨੂੰ ਸੌਂਪਿਆ ਮੈਮਰੈਂਡਮ

ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸਮਾ ਟੀਵੀ ਨੂੰ ਦੱਸਿਆ ਕਿ ਰਿਪੋਰਟਰ ਸੰਜੈ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸੰਜੈ ਦੋ ਦਲਾਂ ਦੇ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਦੂਜੇ ਸ਼ਕਤੀ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਪਹਿਲਾ ਪ੍ਰਦਰਸ਼ਨ ਲਾਹੌਰ ਦੇ ਗੁਜਰਾਂਵਾਲਾ ਵਿਚ ਆਯੋਜਿਤ ਕੀਤਾ ਗਿਆ ਸੀ। ਰੈਲੀ ਵਿਚ ਜੇ.ਯੂ.ਐੱਲ.-ਐੱਫ. ਦੇ ਪ੍ਰਮੁੱਖ ਫਜ਼ਲੁਰ ਰਹਿਮਾਨ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਾਹਿਦ ਖਾਕਾਨ ਅੱਬਾਸੀ, ਅਹਿਸਾਨ ਇਕਬਾਲ, ਮੌਲਾਨਾ ਸ਼ਾਹਓਵੇਸ ਜੁਰਾਨੀ, ਅੱਲਾਮਾ ਸਾਜਿਦ ਮੀਰ, ਡਾਕਟਰ ਮਲਿਕ, ਇਫਤਿਖਾਰ ਹੁਸੈਨ, ਅਮੀਰ ਹੈਦਰ ਖਾਨ ਹੋਟੀ, ਡਾਕਟਰ ਜਹਿਜੇਬ ਜਮਾਲਦਿਨੀ ਨਜ਼ਰ ਆਏ।


Vandana

Content Editor

Related News