ਪੇਸ਼ਾਵਰ ''ਚ ਹਿੰਦੂ ਭਾਈਚਾਰੇ ਲਈ ਬਣੇਗਾ ਮੰਦਰ ਜਾਂ ਕਮਿਊਨਿਟੀ ਹਾਲ

03/21/2019 6:18:23 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਪੇਸ਼ਾਵਰ ਦੇ ਹਿੰਦੂ ਭਾਈਚਾਰੇ ਲਈ ਇਕ ਮੰਦਰ ਜਾਂ ਇਕ ਕਮਿਊਨਿਟੀ ਹਾਲ ਦਾ ਨਿਰਮਾਣ ਕਰਵਾਏਗੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਸੂਬਾਈ ਅਸੈਂਬਲੀ ਦੇ ਮੈਂਬਰ ਰਵੀ ਕੁਮਾਰ ਨੇ ਇੱਥੇ ਸਥਾਨਕ ਹਿੰਦੂ ਭਾਈਚਾਰੇ ਵੱਲੋਂ ਆਯੋਜਿਤ ਹੋਲੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਇਹ ਐਲਾਨ ਕੀਤਾ।

ਸੂਬਾਈ ਸਰਕਾਰ ਨੇ ਪੇਸ਼ਾਵਰ ਵਿਚ ਹਿੰਦੂ ਰਾਜਪੂਤ ਭਾਈਚਾਰੇ ਦੇ ਮੈਂਬਰਾਂ ਨੂੰ ਮੰਦਰ ਜਾਂ ਕਮਿਊਨਿਟੀ ਹਾਲ ਬਣਾਉਣ ਲਈ ਜਗ੍ਹਾ ਦਾ ਫੈਸਲਾ ਲੈਣ ਲਈ ਕਿਹਾ ਹੈ। ਹੋਲੀ 'ਤੇ ਹਿੰਦੂ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪੱਧਰ 'ਤੇ ਰਸਮੀ ਹੋਲੀ ਸਮਾਰੋਹ ਦਾ ਆਯੋਜਨ 30 ਮਾਰਚ ਨੂੰ ਕੀਤਾ ਜਾਵੇਗਾ।


Vandana

Content Editor

Related News