ਪਾਕਿ : ਗੁਰਦੀਪ ਸਿੰਘ ਨੇ ਰਚਿਆ ਇਤਿਹਾਸ, ਸੈਨੇਟ ਚੋਣਾਂ ''ਚ ਜਿੱਤਣ ਵਾਲੇ ਬਣੇ ਪਹਿਲੇ ਸਿੱਖ ਨੇਤਾ
Thursday, Mar 04, 2021 - 06:00 PM (IST)
ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਹੋਈਆਂ ਸੈਨੇਟ ਚੋਣਾਂ ਵਿਚ ਖੈਬਰ ਪਖਤੂਨਖਵਾ ਸੂਬੇ ਤੋਂ ਬੁੱਧਵਾਰ ਨੂੰ ਸੱਤਾਧਾਰੀ ਪਾਕਿਸਤਾਨ-ਤਹਿਰੀਕ-ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕੀਤੀ।ਉਹ ਇਸ ਸੂਬੇ ਤੋਂ ਚੁਣ ਗਏ ਪਹਿਲੇ ਦਸਤਾਰਧਾਰੀ ਸਿੱਖ ਪ੍ਰਤੀਨਿਧੀ ਬਣ ਗਏ ਹਨ। ਗੁਰਦੀਪ ਸਿੰਘ ਨੇ ਸੰਸਦ ਦੇ ਉੱਚ ਸਦਨ ਲਈ ਹੋਈਆਂ ਚੋਣਾਂ ਵਿਚ ਘੱਟ ਗਿਣਤੀ ਸੀਟ 'ਤੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ। ਗੁਰਦੀਪ ਸਿੰਘ ਨੂੰ ਸਦਨ ਵਿਚ 145 ਵਿਚੋਂ 103 ਵੋਟਾਂ ਹਾਸਲ ਹੋਈਆਂ ਜਦਕਿ ਜਮੀਅਤ ਉਲੇਮਾ-ਏ-ਇਸਲਾਮ (ਫਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਸਿਰਫ 25 ਵੋਟਾਂ ਹਾਸਲ ਕੀਤੀਆਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੇ 12 ਵੋਟ ਹਾਸਲ ਕੀਤੇ।
ਪੜ੍ਹੋ ਇਹ ਅਹਿਮ ਖਬਰ - ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ 'ਚ ਬਣੇਗਾ ਪਹਿਲਾ ‘ਸਿੱਖ ਸਕੂਲ’
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਗਿਣਤੀ ਉਮੀਦਵਾਰਾਂ ਦੀਆਂ 5 ਵੋਟਾਂ ਨੂੰ ਪੀਠਾਸੀਨ ਅਧਿਕਾਰੀ ਨੇ ਅਸਵੀਕਾਰ ਕਰ ਦਿੱਤਾ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦਾਅਵਾ ਕੀਤਾ ਸੀਕਿ ਗੁਰਦੀਪ ਸਿੰਘ ਨੂੰ 102 ਵੋਟ ਮਿਲਣਗੇ ਜਦਕਿ ਉਹਨਾਂ ਇਕ ਵੋਟ ਵੱਧ ਹਾਸਲ ਕੀਤੀ। ਜਿਸ ਨਾਲ ਇਸ ਤਰ੍ਹਾਂ ਦੇ ਸੰਕੇਤ ਹਨ ਕਿ ਇਕ ਵਿਰੋਧੀ ਮੈਂਬਰ ਨੇ ਵੀ ਉਹਨਾਂ ਦੇ ਪੱਖ ਵਿਚ ਵੋਟਿੰਗ ਕੀਤੀ।ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਸੈਨੇਟ ਵਿਚ ਸੂਬੇ ਦੇ ਪਹਿਲੇ ਦਸਤਾਰਧਾਰੀ ਸਿੱਖ ਪ੍ਰਤੀਨਿਧੀ ਹਨ।
ਨੋਟ- ਪਾਕਿ ਸੈਨੇਟ ਚੋਣਾਂ ਵਿਚ ਦਸਤਾਰਧਾਰੀ ਸਿੱਖ ਦੇ ਚੁਣੇ ਜਾਣ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।