''ਪੀਰ ਬਾਬਾ'' ਬਣ ਪਾਕਿ ਵਿਦੇਸ਼ ਮੰਤਰੀ ਨੇ ਕੱਟੇ ਬੀਬੀਆਂ ਦੇ ਵਾਲ (ਵੀਡੀਓ)
Friday, Jun 19, 2020 - 06:02 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਹੁਣ 'ਪੀਰ ਬਾਬਾ' ਬਣ ਗਏ ਹਨ। ਕੁਰੈਸ਼ੀ ਪਿਛਲੇ ਦਿਨੀਂ ਇਸ ਹੱਦ ਤੱਕ ਡਿੱਗ ਗਏ ਕਿ ਉਹਨਾਂ ਨੇ ਮੁਲਤਾਨ ਵਿਚ ਆਪਣੇ ਘਰ ਵਿਚ ਬੀਬੀਆਂ ਦੇ ਵਾਲ ਕੱਟੇ ਅਤੇ ਇਸ ਦੇ ਬਦਲੇ ਉਹਨਾਂ ਤੋਂ ਸੋਨਾ ਅਤੇ ਚਾਂਦੀ ਲਿਆ। ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਦੇ ਬੀਬੀਆਂ ਦੇ ਵਾਲ ਕੱਟਣ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜੰਮ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿਚ ਕੁਰੈਸ਼ੀ ਨੇ ਬੀਬੀਆਂ ਅਤੇ ਕੁੜੀਆਂ ਦੇ ਵਾਲ ਕੱਟੇ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੀਬੀਆਂ ਨੇ ਕੁਰੈਸ਼ੀ ਦੇ ਪ੍ਰਤੀ ਵਿਸ਼ਵਾਸ ਦਿਖਾਉਣ ਲਈ ਮਜਬੂਰਨ ਵਾਲ ਕਟਵਾਏ। ਇਹੀ ਨਹੀਂ ਬਦਲੇ ਵਿਚ ਬੀਬੀਆਂ ਨੂੰ ਕੁਰੈਸ਼ੀ ਨੂੰ ਪੈਸਾ ਅਤੇ ਸੋਨਾ ਦੇਣਾ ਪਿਆ। ਕੁਰੈਸ਼ੀ ਵੱਲੋਂ ਧਰਮ ਦੇ ਨਾਮ 'ਤੇ ਬੀਬੀਆਂ ਨੂੰ ਲੁੱਟਣਾ ਪੂਰੇ ਪਾਕਿਸਤਾਨ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Foreign minister of Pakistan with his magic ✂️💇🏻 pic.twitter.com/U1Fkw7GBAG
— Naila Inayat नायला इनायत (@nailainayat) June 18, 2020
ਹੋ ਰਹੀ ਆਲੋਚਨਾ
ਪਾਕਿਸਤਾਨੀ ਵਿਦੇਸ਼ ਮੰਤਰੀ ਦੇ 'ਪੀਰ ਬਾਬਾ' ਦਾ ਪਾਖੰਡ ਰਚਣ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਰੈਸ਼ੀ ਮੁਲਤਾਨ ਵਿਚ ਪਿਛਲੇ ਕਈ ਦਹਾਕਿਆਂ ਤੋਂ ਪੀਰ ਮੁਰੀਦੀ ਸਿਸਟਮ ਚਲਾ ਰਹੇ ਹਨ।ਉਹਨਾਂ ਨੇ ਮੁਲਤਾਨ ਦੇ ਲੋਕਾਂ ਦੇ ਪ੍ਰਤੀ ਸਵਾਮੀਭਗਤੀ ਦੀ ਸਹੁੰ ਚੁੱਕੀ ਹੈ ਅਤੇ ਖੁਦ ਨੂੰ ਪੀਰ ਬਾਬਾ ਦੱਸਦੇ ਹਨ। ਕੁਰੈਸ਼ੀ ਲੋਕਾਂ ਨੂੰ ਸਹੁੰ ਦਿਵਾਉਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਵਾਲ ਕਟਵਾਉਣ ਨਾਲ ਪੁਰਾਣੇ ਪਾਪਾਂ ਦਾ ਪਸ਼ਚਾਤਾਪ ਹੋ ਜਾਂਦਾ ਹੈ। ਜਦੋਂ ਇਹ ਇਕ ਵਾਰ ਹੋ ਜਾਂਦਾ ਹੈ ਤਾਂ ਸਹੁੰ ਲੈਣ ਵਿਅਕਤੀ ਨੂੰ ਮੁਰੀਦ ਕਿਹਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਯੂਨੀਵਰਸਿਟੀ ਫੀਸਾਂ 'ਚ ਵੱਡੀ ਤਬਦੀਲੀ ਦਾ ਕੀਤਾ ਐਲਾਨ
ਉਰਸ ਦੇ ਮੌਕੇ 'ਤੇ ਸ਼ਾਹ ਮਹਿਮੂਦ ਕੁਰੈਸ਼ੀ ਜਵਾਨ ਕੁੜੀਆਂ ਅਤੇ ਬੀਬੀਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਲਈ ਉਹਨਾਂ ਦਾ ਵਿਸ਼ਵਾਸ ਹਾਸਲ ਕਰਦੇ ਹਨ। ਕੁਰੈਸ਼ੀ ਦੇ ਵਾਲ ਕੱਟਣ ਦੇ ਵੀਡੀਓ ਨਾਲ ਸਾਰੇ ਹੈਰਾਨ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਕੁਰੈਸ਼ੀ ਨੇ ਨਾ ਸਿਰਫ ਬੀਬੀਆ ਦੇ ਵਾਲ ਕੱਟੇ ਸਗੋਂ ਆਪਣੇ ਮੰਨਣ ਵਾਲਿਆਂ ਤੋਂ ਇਸ ਦੇ ਬਦਲੇ ਸੋਨਾ, ਚਾਂਦੀ ਅਤੇ ਨਕਦ ਪੈਸੇ ਲਏ। ਧਰਮ ਦੇ ਨਾਮ 'ਤੇ ਬੀਬੀਆਂ ਨੂੰ ਲੁੱਟਣ ਕਾਰਨ ਕੁਰੈਸ਼ੀ ਦੀ ਕਾਫੀ ਆਲੋਚਨਾ ਹੋ ਰਹੀ ਹੈ।