ਭਾਰਤ ਵੱਲੋਂ ਪਾਣੀ ਛੱਡੇ ਜਾਣ ਦੇ ਬਾਅਦ ਪਾਕਿ ''ਚ ਹੜ੍ਹ ਦੀ ਚਿਤਾਵਨੀ ਜਾਰੀ

08/19/2019 2:26:39 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਅਧਿਕਾਰੀਆਂ ਨੇ ਸਤਲੁਜ ਦਰਿਆ ਅਤੇ ਅਲਚੀ ਡੈਮ ਵਿਚ ਭਾਰਤ ਵੱਲੋਂ ਪਾਣੀ ਛੱਡੇ ਜਾਣ ਦੇ ਬਾਅਦ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੰਜਾਬ ਦੀ ਸੂਬਾਈ ਆਫਤ ਪ੍ਰਬੰਧਨ ਅਥਾਰਿਟੀ (PDMA) ਨੇ ਸੋਮਵਾਰ ਨੂੰ ਭਾਰਤ ਵੱਲੋਂ ਨਦੀਆਂ ਵਿਚ ਪਾਣੀ ਛੱਡੇ ਜਾਣ ਦੇ ਬਾਅਦ ਸਤਲੁਜ ਵਿਚ ਪਾਣੀ ਦੇ ਵੱਧ ਰਹੇ ਪੱਧਰ ਕਾਰਨ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ। 

ਪੀ.ਡੀ.ਐੱਮ.ਏ. ਪੰਜਾਬ ਮੁਤਾਬਕ ਅੱਜ ਰਾਤ ਤੱਕ 125,000 ਅਤੇ 175,000 ਕਿਊਸੇਕ ਪਾਣੀ ਗੰਡਾ ਸਿੰਘ ਵਾਲਾ ਪਿੰਡ ਤੱਕ ਪਹੁੰਚ ਜਾਵੇਗਾ। ਅਧਿਕਾਰੀਆਂ ਵੱਲੋਂ ਸਬੰਧਤ ਏਜੰਸੀਆਂ ਨੂੰ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ ਤਾਂ ਜੋ ਸਮਾਂ ਰਹਿੰਦੇ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਨੇ ਵੱਖ-ਵੱਖ ਸੂਬਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ। ਇਸ ਵਿਚ ਪੀ.ਡੀ.ਐੱਮ.ਏ. ਖੈਬਰ ਪਖਤੂਨਖਵਾ ਡਾਇਰੈਕਟਰ ਜਨਰਲ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਅਲਚੀ ਡੈਮ ਦੇ ਆਊਟਲੇਟਸ ਨੂੰ ਖੋਲ੍ਹ ਦਿੱਤਾ, ਜਿਸ ਕਾਰਨ ਸਿੰਧੂ ਨਦੀ ਵਿਚ ਹੜ੍ਹ ਆ ਸਕਦਾ ਹੈ।


Vandana

Content Editor

Related News