ਫਵਾਦ ਚੌਧਰੀ ਨੇ ਉਪ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਕੀਤੀ ਜ਼ਾਹਰ

Friday, Sep 20, 2019 - 04:12 PM (IST)

ਫਵਾਦ ਚੌਧਰੀ ਨੇ ਉਪ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਕੀਤੀ ਜ਼ਾਹਰ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਕਸਰ ਆਪਣੀ ਬਿਆਨਬਾਜ਼ੀ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਇਕ ਦਿਲੀ ਇੱਛਾ ਜ਼ਾਹਰ ਕੀਤੀ ਹੈ। ਬੁੱਧਵਾਰ ਨੂੰ ਕਰਾਚੀ ਦੇ ਇਕ ਸਥਾਨਕ ਹੋਟਲ ਵਿਚ ਆਯੋਜਿਤ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਫਵਾਦ ਨੇ ਉਪ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਬਾਇਓਤਕਨਾਲੋਜੀ ਕੇਂਦਰ ਸਥਾਪਿਤ ਕਰ ਰਹੇ ਹਾਂ। ਗ੍ਰੀਨ ਊਰਜਾ ਵਿਚ ਹੀ ਭਵਿੱਖ ਹੈ। ਬਿਜਲੀ ਦਾ ਪ੍ਰਸਾਰਣ ਖੰਭਿਆਂ ਅਤੇ ਕੇਬਲਾਂ ਦੀ ਬਜਾਏ ਗ੍ਰੀਨ ਊਰਜਾ ਜ਼ਰੀਏ ਕੀਤਾ ਜਾ ਸਕਦਾ ਹੈ।

ਫਵਾਦ ਨੇ ਕਿਹਾ ਕਿ ਅਸੀਂ ਦੁਨੀਆ ਦੀਆਂ ਸਰਬੋਤਮ ਯੂਨੀਵਰਸਿਟੀਆਂ ਦੀ ਬਜਾਏ ਮਦਰਸਿਆਂ ਦਾ ਨਿਰਮਾਣ ਕਰਦੇ ਰਹੇ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹੇ। ਅਸੀਂ ਐੱਮ.ਆਈ.ਟੀ. ਅਤੇ ਹਾਵਰਡ ਦੇ ਮੌਕਿਆਂ ਨੂੰ ਗਵਾ ਦਿੱਤਾ। ਅਸੀਂ 1970 ਦੇ ਦਹਾਕੇ ਵਿਚ ਜੀਆਉਲ ਹੱਕ ਸ਼ਾਸ਼ਨ ਦੌਰਾਨ ਅਮਰੀਕਾ ਤੋਂ ਬਹੁਤ ਕੁਝ ਹਾਸਲ ਕੀਤਾ। ਅਸੀਂ ਭਵਿੱਖ ਵਿਚ ਟਮਾਟਰ ਅਤੇ ਆਲੂ ਵੇਚ ਕੇ ਆਪਣਾ ਨੁਕਸਾਨ ਨਹੀਂ ਕਰਾ ਸਕਦੇ। 

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਚੀਨ, ਕੋਰੀਆ, ਸਿੰਗਾਪੁਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਵਿਚ ਇਕੋਇਕ ਫਰਕ ਤਕਨਾਲੋਜੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੇਸ਼ਾਂ ਵਿਚ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਉਪ ਪ੍ਰਧਾਨ ਮੰਤਰੀ ਦੇ ਰੂਪ ਵਿਚ ਜਾਣੇ ਜਾਂਦੇ ਹਨ। ਜਦਕਿ ਸਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਹੈ।


author

Vandana

Content Editor

Related News