ਪਾਕਿ ''ਚ ਸੁਰੱਖਿਆ ਬਲ ਦੀ ਗੱਡੀ ''ਤੇ ਹਮਲਾ, 5 ਲੋਕਾਂ ਦੀ ਮੌਤ
Monday, Nov 11, 2019 - 09:33 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੰਦੂਕਧਾਰੀਆਂ ਨੇ ਸੁਰੱਖਿਆ ਬਲ ਦੀ ਇਕ ਗੱਡੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਬੁਲਾਰੇ ਕਲੀਮ ਕੁਰੈਸ਼ੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 2 ਪੁਲਸ ਅਧਿਕਾਰੀ, ਖੁਫੀਆ ਸੇਵਾ ਦੇ 2 ਅਧਿਕਾਰੀ ਅਤੇ ਇਕ ਮੁਖਬਿਰ ਸ਼ਾਮਲ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਤੇ ਐਤਵਾਰ ਦੇਰ ਰਾਤ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਰਾਜਨਪੁਰ ਜ਼ਿਲੇ ਦੇ ਅਰਬੀ ਤੱਬਾ ਇਲਾਕੇ ਵਿਚ ਅੱਤਵਾਦੀਆਂ ਦੇ ਇਕ ਠਿਕਾਣੇ 'ਤੇ ਛਾਪਾ ਮਾਰਨ ਜਾ ਰਹੇ ਸਨ। ਹਾਲੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਇਲਾਕਾ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੀ ਸੀਮਾ ਨਾਲ ਲੱਗਦਾ ਹੈ, ਜਿੱਥੇ ਬਲੂਚ ਵੱਖਵਾਦੀ ਸਮੂਹ ਕਦੇ-ਕਦੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਖੇਤਰ ਵਿਚ ਇਸਲਾਮਿਕ ਅੱਤਵਾਦੀ ਵੀ ਸ਼ਾਮਲ ਹਨ।