ਪਾਕਿ ਸਾਂਸਦ ਦਾ ਦਾਅਵਾ, ਭਾਰਤ ਦੇ ਹਮਲੇ ਦੇ ਡਰ ਨਾਲ ਹੋਈ ਅਭਿਨੰਦਨ ਦੀ ਰਿਹਾਈ (ਵੀਡੀਓ)

10/29/2020 6:22:17 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਂਸਦ ਅਯਾਜ਼ ਸਾਦਿਕ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਸਾਂਸਦ ਨੇ ਬੁੱਧਵਾਰ  ਨੂੰ ਸੰਸਦ ਵਿਚ ਬੋਲਦਿਆਂ ਦਾਅਵਾ ਕੀਤਾ ਕਿ ਭਾਰਤ ਦੇ ਹਮਲੇ ਦੇ ਡਰ ਨਾਲ ਇਮਰਾਨ ਖਾਨ ਸਰਕਾਰ ਨੇ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਅਚਾਨਕ ਰਿਹਾਅ ਕਰ ਦਿੱਤਾ।ਇੱਥੇ ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਿਛਲੇ ਸਾਲ ਫਰਵਰੀ ਵਿਚ ਪਾਕਿਸਤਾਨ ਨੇ ਆਜ਼ਾਦ ਕਰ ਦਿੱਤਾ ਸੀ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਇਕ ਭਾਸ਼ਣ ਵਿਚ ਪਾਕਿਸਤਾਨ ਮੁਸਲਿਮ ਲੀਗ -ਐੱਨ (ਪੀ,.ਐੱਮ.ਐੱਲ-ਐੱਨ.) ਦੇ ਨੇਤਾ ਅਯਾਜ਼ ਸਾਦਿਕ ਨੇ ਕਿਹਾ ਕਿ ਕੁਲਭੂਸ਼ਣ ਦੇ ਲਈ ਅਸੀਂ ਆਰਡੀਨੈਂਸ ਲੈ ਕੇ ਨਹੀਂ ਆਏ ਸੀ। ਇਸ ਸਰਕਾਰ ਨੇ ਇਕ-ਦੋ ਮਹੀਨੇ ਆਰਡੀਨੈਂਸ ਲੁਕੋ ਕੇ ਰੱਖਿਆ। ਸਾਨੂੰ ਇਸਲਾਮਾਬਾਦ ਹਾਈ ਕੋਰਟ ਨੇ ਇੰਨੀ ਐਕਸੈਸ ਨਹੀਂ ਦਿੱਤੀ ਸੀ, ਜਿੰਨੀ ਇਸ ਸਰਕਾਰ ਨੇ। ਉਹਨਾਂ ਨੇ ਅੱਗੇ ਕਿਹਾ,''ਮੈਨੂੰ ਯਾਦ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਉਸ ਮੀਟਿੰਗ ਵਿਚ ਸਨ, ਜਿਸ ਵਿਚ ਪ੍ਰਧਾਨ ਮੰਤਰ ਸਾਹਿਬ ਨੇ ਆਉਣ ਤੋਂ ਇਨਕਾਰ ਕਰ ਦਿੱਤਾ।''

 

ਅਯਾਜ਼ ਸਾਦਿਕ ਨੇ ਆਪਣੇ ਭਾਸ਼ਣ ਵਿਚ ਸਾਫ ਤੌਰ 'ਤੇ ਕਿਹਾ ਕਿ ਚੀਫ ਆਰਮੀ ਸਟਾਫ ਆਏ ਪਰ ਉਹਨਾਂ ਦੇ ਪੈਰ ਕੰਬ ਰਹੇ ਸਨ ਅਤੇ ਪਸੀਨਾ ਮੱਥੇ 'ਤੇ ਸੀ। ਕੁਰੈਸ਼ੀ ਨੇ ਕਿਹਾ,''ਖੁਦਾ ਕਾ ਵਾਸਤਾ, ਹੁਣ ਸਾਨੂੰ ਇਸ ਨੂੰ ਵਾਪਸ ਜਾਣ ਦਿਓ। ਕਿਉਂਕਿ 9 ਵਜੇ ਰਾਤ ਨੂੰ ਹਿਦੁੰਸਤਾਨ ਪਾਕਿਸਤਾਨ 'ਤੇ ਹਮਲਾ ਕਰ ਰਿਹਾ ਹੈ।'' ਅਯਾਜ਼ ਨੇ ਕਿਹਾ ਕਿ ਹਿਦੁੰਸਤਾਨ ਹਮਲਾ ਨਹੀਂ ਕਰਨ ਵਾਲਾ ਸੀ। ਸਰਕਾਰ ਨੇ ਸਿਰਫ ਗੋਡੇ ਟੇਕ ਕੇ ਅਭਿਨੰਦਨ ਨੂੰ ਵਾਪਸ ਭੇਜਣਾ ਸੀ ਜੋ ਉਹਨਾਂ ਨੇ ਕੀਤਾ। ਉੱਥੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਕਿਹਾ ਕਿ ਅਭਿਨੰਦਨ ਨੂੰ ਪਾਕਿਸਤਾਨ ਨੇ ਭਾਰਤ ਦੇ ਖੌਫ਼ ਕਾਰਨ, ਭਾਰਤ ਨੂੰ ਖੁਸ਼ ਕਰਨ ਲਈ ਛੱਡਿਆ ਸੀ।

ਇੱਥੇ ਦੱਸ ਦਈਏ ਕਿ ਪਿਛਲੇ ਸਾਲ ਭਾਰਤ ਨੇ ਬਾਲਾਕੋਟ ਵਿਚ ਅੱਤਵਾਦੀ ਕੈਂਪ 'ਤੇ ਸਟ੍ਰਾਈਕ ਕੀਤੀ ਸੀ, ਜਿਸ ਦੇ ਬਾਅਦ ਪਾਕਿਸਤਾਨ ਨੇ ਆਪਣੇ ਫਾਈਟਰ ਜੈੱਟ ਭਾਰਤ ਵਿਚ ਹਮਲੇ ਦੇ ਲਈ ਭੇਜੇ। ਇਸ ਦੇ ਜਵਾਬ ਵਿਚ ਵਰਧਮਾਨ ਨੇ ਮਿਗ-21 ਲੈ ਕੇ ਉਡਾਣ ਭਰੀ। ਇਸ ਦੇ ਬਾਅਦ ਅਭਿਨੰਦਨ ਦਾ ਜਹਾਜ਼ ਕਰੈਸ਼ ਹੋ ਗਿਆ ਅਤੇ ਉਹ ਪੀ.ਓ.ਕੇ. ਵਿਚ ਜਾ ਡਿੱਗੇ। ਉਹਨਾਂ ਨੇ ਪਾਕਿਸਤਾਨੀ ਸੈਨਿਕਾਂ ਨੇ ਫੜ ਲਿਆ ਸੀ। ਇਸ ਦੇ ਬਾਅਦ ਪਾਕਿਸਤਾਨ ਨੇ ਅਭਿਨੰਦਨ ਨੂੰ 1 ਮਾਰਚ ਨੂੰ ਅਟਾਰੀ ਵਾਹਗਾ ਸਰਹੱਦ ਤੋਂ ਭਾਰਤ ਭੇਜ ਦਿੱਤਾ ਸੀ।


Vandana

Content Editor

Related News