ਪਾਕਿ ''ਚ ਵਕੀਲਾਂ ਨੇ ਹਸਪਤਾਲ ''ਚ ਕੀਤਾ ਹੰਗਾਮਾ, 12 ਮਰੀਜ਼ਾਂ ਦੀ ਮੌਤ

12/12/2019 9:59:40 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵਕੀਲਾਂ ਨੇ ਲਾਹੌਰ ਦੇ ਇਕ ਹਸਪਤਾਲ ਵਿਚ ਹੰਗਾਮਾ ਮਚਾਇਆ। ਇਸ ਹੰਗਾਮੇ ਕਾਰਨ 12 ਮਰੀਜ਼ਾਂ ਦੀ ਮੌਤ ਹੋ ਗਈ। ਵਕੀਲਾਂ ਦੇ ਇਸ ਹਮਲੇ ਵਿਚ 25 ਡਾਕਟਰ ਵੀ ਜ਼ਖਮੀ ਹੋ ਗਏ।ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸਮਾ ਟੀਵੀ ਦੇ ਹਵਾਲੇ ਨੇ ਦੱਸਿਆ ਕਿ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ (Punjab Institute of Cardiology, PIC) ਦੇ ਐਮਰਜੈਂਸੀ ਵਾਰਡ 'ਤੇ ਵਕੀਲਾਂ ਦਾ ਗੁੱਸਾ ਕਿਸੇ ਮਾਮਲੇ 'ਤੇ ਗੱਲਬਾਤ ਦੇ ਬਾਅਦ ਭੜਕਿਆ ਸੀ। 

PunjabKesari

ਪੰਜਾਬ ਦੀ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਨੇ ਦੱਸਿਆ ਕਿ ਇਹਨਾਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚ 200 ਤੋਂ ਵੱਧ ਵਕੀਲਾਂ ਨੇ ਹਿੱਸਾ ਲਿਆ। ਵਕੀਲਾਂ ਨੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਇਕ ਪੁਲਸ ਵੈਨ ਸਮੇਤ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹੀ ਨਹੀਂ ਉਹਨਾਂ ਨੇ ਐਮਰਜੈਂਸੀ ਵਾਰਡ ਵਿਚ ਲੱਗੀਆਂ ਸਾਰੀਆਂ ਮਸ਼ੀਨਾਂ ਨੂੰ ਵੀ ਨਸ਼ਟ ਕਰ ਦਿੱਤਾ। ਇਸ ਦੌਰਾਨ ਗੰਭੀਰ ਬੀਮਾਰ ਮਰੀਜ਼ ਹਸਪਤਾਲ ਨਹੀਂ ਪਹੁੰਚ ਪਾਏ ਜਦਕਿ ਹਸਪਤਾਲ ਵਿਚ ਭਰਤੀ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


Vandana

Content Editor

Related News