ਦਾਲ-ਰੋਟੀ ਤੋਂ ਮੋਹਤਾਜ ਪਾਕਿਸਤਾਨ ਨੂੰ ਇਕ ਵਾਰ ਫਿਰ ਮਿਲੀ ਚੀਨ ਦੀ ਮਦਦ, ਦੇਵੇਗਾ 130 ਕਰੋੜ ਡਾਲਰ ਦਾ ਕਰਜ਼ਾ

03/05/2023 1:42:12 AM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਕਿਹਾ ਕਿ ਉਦਯੋਗਿਕ ਅਤੇ ਵਪਾਰਕ ਬੈਂਕ ਆਫ ਚਾਈਨਾ ਲਿਮਟਿਡ ਨੇ ਸ਼ੁੱਕਰਵਾਰ ਨੂੰ ਨਕਦੀ ਸੰਕਟ ਨਾਲ ਘਿਰੇ ਪਾਕਿਸਤਾਨ ਲਈ 130 ਕਰੋੜ ਡਾਲਰ ਦੇ ਕਰਜ਼ੇ ਦੇ ਰੋਲਓਵਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਇਸ ਦੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿਚ ਮਦਦ ਮਿਲੇਗੀ। ਇਹ ਕਰਜ਼ਾ ਤਿੰਨ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ। ਡਾਰ ਨੇ ਇਕ ਟਵੀਟ ਵਿਚ ਕਿਹਾ ਕਿ ਪਾਕਿਸਤਾਨ ਦੇ ਸੈਂਟਰਲ ਬੈਂਕ ਨੂੰ ਪਹਿਲੀ ਕਿਸ਼ਤ ਵਿਚ 50 ਕਰੋੜ ਡਾਲਰ ਮਿਲੇ ਹਨ। ਉਨ੍ਹਾਂ ਕਿਹਾ, 'ਇਸ ਨਾਲ ਫਾਰੇਕਸ ਰਿਜ਼ਰਵ ਵਧੇਗਾ।'

 ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

 ਪਹਿਲਾਂ ਹੀ ਮਿਲ ਚੁੱਕੈ 70 ਕਰੋੜ ਡਾਲਰ ਦਾ ਕਰਜ਼ਾ 

ਡਾਰ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਪਾਕਿਸਤਾਨ ਵੱਲੋਂ ਆਈ.ਸੀ.ਬੀ.ਸੀ. ਨੂੰ ਭੁਗਤਾਨ ਕੀਤਾ ਗਿਆ ਪੈਸਾ ਦੱਖਣੀ ਏਸ਼ੀਆਈ ਅਰਥਚਾਰੇ ਲਈ ਮਹੱਤਵਪੂਰਨ ਹੈ, ਜੋ ਭੁਗਤਾਨ ਸੰਤੁਲਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿਚ ਮਦਦ ਲਈ ਚੀਨ ਤੋਂ ਪਹਿਲਾਂ ਹੀ 70 ਕਰੋੜ ਦਾ ਕਰਜ਼ਾ ਮਿਲ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ’ਚ ਬੈਠੇ ਅੱਤਵਾਦੀ ਪੰਨੂ ਨੇ ਗ੍ਰਹਿ ਮੰਤਰੀ ਸ਼ਾਹ ਅਤੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਧਮਕੀ

ਡਿਫਾਲਟ ਜੋਖਮ ਦੀਆਂ ਚਿੰਤਾਵਾਂ ’ਤੇ ਕੀ ਬੋਲੇ ਵਿੱਤ ਮੰਤਰੀ ?

ਉਨ੍ਹਾਂ ਕਿਹਾ ਕਿ ਜੂਨ 'ਚ ਖ਼ਤਮ ਹੋਣ ਵਾਲੇ ਇਸ ਵਿੱਤੀ ਸਾਲ 'ਚ ਪਾਕਿਸਤਾਨ ਨੂੰ ਆਪਣੇ ਵਿੱਤੀ ਪਾੜੇ ਨੂੰ ਪੂਰਾ ਕਰਨ ਲਈ 5 ਅਰਬ ਡਾਲਰ ਦੀ ਬਾਹਰੀ ਵਿੱਤੀ ਸਹਾਇਤਾ ਦੀ ਲੋੜ ਹੋਵੇਗੀ। ਇਸਲਾਮਾਬਾਦ ਵੱਲੋਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਹੀ ਪਾਕਿਸਤਾਨ ਨੂੰ ਵਧੇਰੇ ਬਾਹਰੀ ਵਿੱਤ ਮਿਲੇਗਾ। ਡਾਰ ਨੇ ਡਿਫਾਲਟ ਜੋਖ਼ਮ ਦੀਆਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ, "ਰੱਬ ਨੇ ਚਾਹਿਆ ਤਾਂ ਅਸੀਂ ਇਸ ਦੇਸ਼ ਨੂੰ ਇਸ ਦਲਦਲ ਤੋਂ ਬਾਹਰ ਕੱਢ ਲਵਾਂਗੇ।"

ਇਹ ਖ਼ਬਰ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ ’ਚ ਵੱਡਾ ਬਦਲਾਅ, ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਪੜ੍ਹੋ Top 10

ਪੂਰੀ ਦੁਨੀਆ ਤੋਂ ਮਦਦ ਮੰਗ ਚੁੱਕਾ ਕੰਗਾਲੀ ’ਚ ਡੁੱਬਾ ਪਾਕਿਸਤਾਨ

ਤੁਹਾਨੂੰ ਦੱਸ ਦੇਈਏ ਕਿ ਆਰਥਿਕ ਸੰਕਟ ’ਚ ਡੁੱਬਾ ਪਾਕਿਸਤਾਨ IMF ਸਮੇਤ ਪੂਰੀ ਦੁਨੀਆ ਭਰ ਦੇ ਦੇਸ਼ਾਂ ਤੋਂ ਕਰਜ਼ੇ ਮੰਗ ਚੁੱਕਾ ਹੈ ਪਰ ਉਸ ਨੂੰ ਸਾਰੀਆਂ ਥਾਵਾਂ ਤੋਂ ਖਾਲੀ ਹੱਥ ਪਰਤਣਾ ਪਿਆ। ਅਜਿਹੀ ਹਾਲਤ ’ਚ ਹੁਣ ਚੀਨ ਦੀ ਇਹ ਮਦਦ ਪਾਕਿਸਤਾਨ ਲਈ ਵੱਡਾ ਸਹਾਰਾ ਹੈ। ਹਾਲਾਂਕਿ, ਪਿਛਲੇ ਦਿਨੀਂ ਇਹ ਵੀ ਖ਼ਬਰ ਆਈ ਸੀ ਕਿ ਪਾਕਿਸਤਾਨ ਨੇ ਉਮੀਦ ਦੇ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਰਿਵਾਰਾਂ ’ਚੋਂ ਇਕ ਰੋਥਚਾਈਲਡ ਪਰਿਵਾਰ ਤੱਕ ਪਹੁੰਚ ਕੀਤੀ ਹੈ। ਰੋਥਸਚਾਈਲਡ ਪਰਿਵਾਰ ਰੋਥਸਚਾਈਲਡ ਐਂਡ ਕੰਪਨੀ ਨਾਮੀ ਇਕ ਬਹੁ-ਰਾਸ਼ਟਰੀ ਵਿੱਤੀ ਕੰਪਨੀ ਚਲਾਉਂਦਾ ਹੈ। ਇਹ ਕੋਈ ਛੋਟੀ ਲੋਨ ਕੰਪਨੀ ਨਹੀਂ ਹੈ, ਸਗੋਂ ਕਈ ਦੇਸ਼ਾਂ ਨੂੰ ਕਰਜ਼ਾ ਦੇਣ ਵਾਲੀ ਬਹੁ-ਅਰਬ ਡਾਲਰ ਦੀ ਫਰਮ ਹੈ। ਇਸ ਕੰਪਨੀ ਨੇ ਹੁਣ ਤੱਕ ਤਕਰੀਬਨ 30 ਦੇਸ਼ਾਂ ਨੂੰ ਵਿੱਤੀ ਮਦਦ ਦੇ ਕੇ ਡਿਫਾਲਟਰ ਹੋਣ ਤੋਂ ਬਚਾਇਆ ਹੈ।


Manoj

Content Editor

Related News