ਸਾਥੀ ਨੇ ਰਚੀ ਸੀ ਟਿਕ-ਟਾਕ ਸਟਾਰ ਨੂੰ ਅਪਮਾਨਿਤ ਕਰਨ ਦੀ ਸਾਜ਼ਿਸ਼

Monday, Oct 11, 2021 - 12:08 PM (IST)

ਸਾਥੀ ਨੇ ਰਚੀ ਸੀ ਟਿਕ-ਟਾਕ ਸਟਾਰ ਨੂੰ ਅਪਮਾਨਿਤ ਕਰਨ ਦੀ ਸਾਜ਼ਿਸ਼

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ਦੇ ਆਜ਼ਾਦੀ ਦਿਵਸ (14 ਅਗਸਤ) ਨੂੰ ਲਾਹੌਰ ’ਚ ਇਕ ਟਿਕਟਾਕ ਬਣਾਉਣ ਵਾਲੀ ਲੜਕੀ ਆਇਸ਼ਾ ਅਕਰਮ ਨਾਲ ਇਕ ਪਾਰਕ ’ਚ ਸੈਂਕੜੇ ਲੋਕਾਂ ਵੱਲੋਂ ਛੇੜਛਾੜ ਕਰਨ ਦੇ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਉਕਤ ਲੜਕੀ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸਨੂੰ ਬਲੈਕਮੇਲ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਉਕਤ ਟਿਕਟਾਕ ਲੜਕੀ ਦੇ ਸਾਥੀ ਅਮੀਰ ਸੋਹੇਲ ਉਰਫ਼ ਰੈਬੋਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜੋ ਘਟਨਾ ਦੇ ਸਮੇਂ ਵੀ ਆਇਸ਼ਾ ਅਕਰਮ ਨਾਲ ਸੀ।

ਪੁਲਸ ਨੇ ਉਸ ਨੂੰ ਇਸ ਲਈ ਕਾਬੂ ਕੀਤਾ, ਕਿਉਂਕਿ ਉਸ ਨੇ ਹੀ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਆਇਸ਼ਾ ਅਕਰਮ ’ਤੇ ਹਮਲਾ ਕਰ ਕੇ ਉਸ ਦੇ ਕੱਪੜੇ ਪਾੜਨ ਅਤੇ ਨਗਨ ਹਾਲਤ ਦੀ ਵੀਡਿਓ ਅਤੇ ਫੋਟੋ ਖਿੱਚ ਕੇ ਉਸ ਨੂੰ ਬਲੈਕਮੇਲ ਕਰਨ ਦੀ ਯੋਜਨਾ ਬਣਾਈ ਸੀ। ਪੁੱਛ-ਗਿੱਛ ’ਚ ਅਮੀਰ ਸੋਹੇਲ ਨੇ ਆਪਣਾ ਜ਼ੁਰਮ ਸਵੀਕਾਰ ਕਰ ਕੇ ਦੋਸ਼ ਲਗਾਇਆ ਕਿ ਇਸ ਸਾਰੀ ਗੇਮ ਦੇ ਪਿੱਛੇ ਆਇਸ਼ਾ ਦੀ ਕੰਪਨੀ ਦਾ ਹਿੱਸੇਦਾਰ ਵੀ ਸ਼ਾਮਲ ਹੈ ਅਤੇ ਉਸ ਨੇ ਸਾਰਾ ਹੀ ਖੇਡ ਰਚਿਆ ਹੈ। ਪੁੱਛ-ਗਿੱਛ ਦੇ ਆਧਾਰ ’ਤੇ ਪੁਲਸ ਨੇ 8 ਅਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਲੜਕੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਮਿਲ ਰਹੀ ਕਿਉਂਕਿ ਉਸ ਨੇ ਉਨ੍ਹਾਂ ਲੋਕਾਂ ਦੀ ਪਹਿਚਾਣ ਕੀਤੀ ਸੀ, ਜੋ ਕਿ ਉਸ ਨੂੰ ਬਲੈਕਮੇਲ ਕਰਨ ਅਤੇ ਉਸ ਦੇ ਵੀਡੀਓ ਅਪਲੋਡ ਕਰਨ ’ਚ ਸ਼ਾਮਲ ਹਨ। ਲੜਕੀ ਨੇ ਬਲੈਕਮੇਲ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਅਪੀਲ ਕਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਅਪੀਲ ਅਪੀਲ ਕੀਤੀ।


author

Tanu

Content Editor

Related News