ਚੀਨੀ CPEC ਪ੍ਰਾਜੈਕਟ ਦੇ ਵਿਰੋਧ ''ਚ ਪਾਕਿ ਨੇ ਗਵਾਦਰ ''ਚ ਸ਼ਰਾਬ ਦੀਆਂ ਦੁਕਾਨਾਂ ਕੀਤੀਆਂ ਬੰਦ

11/29/2021 3:17:25 PM

ਇਸਲਾਮਾਬਾਦ — ਪਾਕਿਸਤਾਨ ਦੇ ਗਵਾਦਰ ਜ਼ਿਲ੍ਹੇ 'ਚ ਚੀਨ ਦੇ CPEC ਪ੍ਰੋਜੈਕਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ ਬਲੋਚਿਸਤਾਨ ਦੇ ਗਵਾਦਰ ਜ਼ਿਲ੍ਹੇ 'ਚ "ਕਾਨੂੰਨ ਅਤੇ ਵਿਵਸਥਾ ਦੀ ਸਥਿਤੀ" ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਬਲੋਚਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਜ਼ਹੂਰ ਅਹਿਮਦ ਬੁਲੇਦੀ ਨੇ ਟਵਿੱਟਰ 'ਤੇ ਇੱਕ ਨੋਟੀਫਿਕੇਸ਼ਨ ਸਾਂਝਾ ਕੀਤਾ। ਗਵਾਦਰ 'ਚ ਮੌਜੂਦਾ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਹੇਠਲੇ ਹਸਤਾਖਰਾਂ ਨੂੰ ਅਗਲੇ ਹੁਕਮਾਂ ਤੱਕ ਗਵਾਦਰ 'ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ 26/11 ਮੁੰਬਈ ਅੱਤਵਾਦੀ ਹਮਲੇ ਦੀ ਮਨਾਈ 13ਵੀਂ ਬਰਸੀ 

ਪਾਕਿਸਤਾਨੀ ਸ਼ਹਿਰ ਗਵਾਦਰ 'ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਇਸ ਪ੍ਰਾਜੈਕਟ ਖ਼ਿਲਾਫ਼ ਲੋਕਾਂ 'ਚ ਇੰਨਾ ਗੁੱਸਾ ਹੈ ਕਿ ਹੁਣ ਧਰਨਾ ਵੀ ਲੱਗ ਗਿਆ ਹੈ। ਇਸ ਸ਼ਹਿਰ ਦੇ ਲੋਕ ਥੋੜ੍ਹੀ-ਥੋੜ੍ਹੀ ਦੂਰੀ 'ਤੇ ਬਣੀ ਸੁਰੱਖਿਆ ਚੌਕੀਆਂ ਤੋਂ ਵੀ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਪਾਣੀ ਅਤੇ ਬਿਜਲੀ ਦੀ ਭਾਰੀ ਕਿੱਲਤ, ਗੈਰ-ਕਾਨੂੰਨੀ ਮੱਛੀ ਪਾਲਣ ਨਾਲ ਲੋਕਾਂ ਦੀ ਜਾਨ-ਮਾਲ ਦੇ ਖਤਰੇ ਨੂੰ ਲੈ ਕੇ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਸੋਨਾਰੀ ਬਾਗੜੀ ਨੇ ਮੰਦਰ ਨੂੰ ਹੀ ਬਣਾ ਦਿੱਤਾ ਸਕੂਲ

ਗਵਾਦਰ ਦੇ ਪੋਰਟ ਰੋਡ 'ਤੇ ਵਾਈ ਚੌਕ 'ਤੇ ਕੁਝ ਸਿਆਸੀ ਪਾਰਟੀਆਂ ਦੇ ਕਾਰਕੁਨ, ਨਾਗਰਿਕ ਅਧਿਕਾਰ ਕਾਰਕੁਨ ਅਤੇ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਲੋਕ ਪਿਛਲੇ ਇਕ ਹਫ਼ਤੇ ਤੋਂ ਇਕੱਠੇ ਹੋ ਰਹੇ ਹਨ। ਗਵਾਦਰ ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਚ ਇੱਕ ਤੱਟਵਰਤੀ ਸ਼ਹਿਰ ਹੈ। ਪ੍ਰਦਰਸ਼ਨਕਾਰੀਆਂ ਨੇ ਬੇਲੋੜੀਆਂ ਸੁਰੱਖਿਆ ਚੌਕੀਆਂ ਨੂੰ ਹਟਾਉਣ, ਪੀਣ ਵਾਲਾ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਉਣ, ਮਕਰਾਨ ਤੱਟ ਤੋਂ ਮੱਛੀਆਂ ਫੜ੍ਹਨ ਵਾਲੀਆਂ ਵੱਡੀਆਂ ਮਕੈਨੀਕਲ ਕਿਸ਼ਤੀਆਂ ਨੂੰ ਹਟਾਉਣ ਅਤੇ ਪੰਜਗੁਰ ਤੋਂ ਗਵਾਦਰ ਤੱਕ ਈਰਾਨ ਸਰਹੱਦ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News