ਇਮਰਾਨ ਖ਼ਾਨ ਨੂੰ ਫੜਨ ਹੁਣ ਪੁੱਜੇ ਪਾਕਿ ਰੇਂਜਰਸ, ਪੁਲਸ ਦੀ PTI ਵਰਕਰਾਂ ਨਾਲ ਹੋਈ ਸੀ ਝੜਪ

03/15/2023 3:25:08 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਅਦਾਲਤ ਵਿਚ ਪੇਸ਼ ਹੋਣ ਵਿਚ ਅਸਫ਼ਲ ਰਹੇ ਹਨ, ਨੂੰ ਗ੍ਰਿਫ਼ਤਾਰ ਕਰਨ ਦੀ ਤਾਜ਼ਾ ਕੋਸ਼ਿਸ਼ ਵਿਚ ਇੱਥੇ ਜ਼ਮਾਨ ਪਾਰਕ ਸਥਿਤ ਖਾਨ ਦੀ ਰਿਹਾਇਸ਼ ਦੇ ਬਾਹਰ ਪੁਲਸ ਮੁਲਾਜ਼ਮਾਂ ਦੇ ਨਾਲ ਹੁਣ ਪੰਜਾਬ ਰੇਂਜਰਾਂ ਦੀ ਟੁੱਕੜੀ ਵੀ ਸ਼ਾਮਲ ਹੋ ਗਈ ਹੈ। ਆਪਣੇ ਨੇਤਾ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਣ ਦੌਰਾਨ ਖਾਨ ਦੇ ਸਮਰਥਕਾਂ ਅਤੇ ਪੁਲਸ ਵਿਚਕਾਰ ਝੜਪ ਦੇ ਬਾਅਦ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ਵਿਚ ਕਿਸੇ ਜੰਗ ਦੇ ਮੈਦਾਨ ਵਰਗਾ ਨਜ਼ਾਰਾ ਹੈ, ਜਿੱਥੇ ਸੜਕਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਸੜੇ ਹੋਏ ਟਾਇਰ ਅਤੇ ਵਾਹਨਾਂ ਦਾ ਮਲਬਾ ਪਿਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਇਸ ਸਾਲ ਭਾਰਤੀਆਂ ਲਈ ਜਾਰੀ ਕਰੇਗਾ 10 ਲੱਖ ਵੀਜ਼ਾ

ਇਸ ਝੜਪ ਵਿੱਚ ਦਰਜਨਾਂ ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਖਾਨ ਬੁੱਧਵਾਰ ਨੂੰ ਇਸ ਹਾਈ-ਪ੍ਰੋਫਾਈਲ ਇਲਾਕੇ 'ਚ ਸਥਿਤ ਆਪਣੀ ਰਿਹਾਇਸ਼ 'ਤੇ ਨਜ਼ਰਬੰਦ ਰਹੇ, ਜਦੋਂ ਕਿ ਸਰਕਾਰ ਨੇ ਪੁਲਸ ਮੁਲਾਜ਼ਮਾਂ ਦੀ ਮਦਦ ਲਈ ਰੇਂਜਰਾਂ ਨੂੰ ਭੇਜਿਆ ਹੈ, ਕਿਉਂਕਿ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਆਈਆਂ ਪੁਲਸ ਟੀਮਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਕਾਰਕੁਨਾਂ ਨਾਲ ਝੜਪ ਤੋਂ ਬਾਅਦ ਉਨ੍ਹਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਦੀਆਂ ਨਜ਼ਰ ਆਈਆਂ। ਮੰਗਲਵਾਰ ਨੂੰ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ 'ਚ ਪੀ.ਟੀ.ਆਈ. ਵਰਕਰਾਂ ਅਤੇ ਪੁਲਸ ਵਿਚਾਲੇ ਝੜਪਾਂ ਹੋਈਆਂ।

ਇਹ ਵੀ ਪੜ੍ਹੋ: ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ

ਤੋਸ਼ਾਖਾਨਾ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਇਸਲਾਮਾਬਾਦ ਪੁਲਸ ਬਖਤਰਬੰਦ ਗੱਡੀਆਂ ਲੈ ਕੇ ਪੀ.ਟੀ.ਆਈ. ਮੁਖੀ ਖਾਨ ਨੂੰ ਉਨ੍ਹਾਂ ਦੇ ਲਾਹੌਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਖਾਨ (70) 'ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨੇ ਤੋਂ ਮਹਿੰਗੇ ਭਾਅ 'ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਸਪੱਸ਼ਟ ਤੌਰ 'ਤੇ 'ਗ੍ਰਿਫ਼ਤਾਰੀ' ਦਾ ਦਾਅਵਾ ਮਹਿਜ਼ ਡਰਾਮਾ ਹੈ, ਕਿਉਂਕਿ ਅਸਲ ਇਰਾਦਾ ਅਗਵਾ ਕਰਨਾ ਅਤੇ ਕਤਲ ਕਰਨਾ ਹੈ।" 

ਇਹ ਵੀ ਪੜ੍ਹੋ: 9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News