ਪਾਕਿ ਪ੍ਰਧਾਨ ਮੰਤਰੀ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਕੈਬਨਿਟ 'ਚ ਕੀਤਾ ਫੇਰਬਦਲ

Friday, Dec 11, 2020 - 07:40 PM (IST)

ਪਾਕਿ ਪ੍ਰਧਾਨ ਮੰਤਰੀ ਨੇ ਅਦਾਲਤ ਦੇ ਹੁਕਮ ਤੋਂ ਬਾਅਦ ਕੈਬਨਿਟ 'ਚ ਕੀਤਾ ਫੇਰਬਦਲ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਾਰਨ ਖਾਨ ਨੂੰ ਇਕ ਅਦਾਲਤ ਦੇ ਫੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੀ ਕੈਬਨਿਟ 'ਚ ਫੇਰਬਦਲ ਕਰਨਾ ਪਿਆ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) 2018 'ਚ ਸੱਤਾ 'ਚ ਆਈ ਸੀ ਅਤੇ ਉਸ ਤੋਂ ਬਾਅਦ ਇਹ ਚੌਥਾ ਕੈਬਨਿਟ ਫੇਰਬਦਲ ਹੈ। ਇਸਲਾਮਾਬਾਦ ਹਾਈ ਕੋਰਟ ਨੇ ਹਾਲ ਹੀ 'ਚ ਫੈਸਲਾ ਦਿੱਤਾ ਹੈ ਕਿ ਬਿਨਾਂ ਚੁਣੇ ਅਤੇ ਸਹਾਇਕ ਕੈਬਨਿਟ ਕਮੇਟੀਆਂ ਦੀ ਅਗਵਾਈ ਨਹੀਂ ਕਰ ਸਕਦੇ ਹਨ।

ਇਹ ਵੀ ਪੜ੍ਹੋ -ਟਿਕਟੌਕ ਦਾ ਦੁਨੀਆਭਰ 'ਚ ਜਲਵਾ, ਸਾਲ 2020 'ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ

ਖਾਨ ਨੇ ਸ਼ੇਖ ਰਸ਼ੀਦ ਅਹਿਮਦ ਨੂੰ ਗ੍ਰਹਿ ਮੰਤਰੀ ਅਤੇ ਡਾ. ਅਬਦੁੱਲ ਹਫੀਜ਼ ਸ਼ੇਖ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਸਰਕਾਰੀ ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਅਹਿਮਦ ਪਹਿਲਾਂ ਤੋਂ ਹੀ ਕੈਬਨਿਟ ਦਾ ਹਿੱਸਾ ਹਨ ਅਤੇ ਰੇਲ ਮੰਤਰਾਲਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਜਦਕਿ ਹਫੀਜ਼ ਸ਼ੇਖ ਵਿੱਤ ਅਤੇ ਮਾਲੀਆ 'ਤੇ ਸਲਾਹਕਾਰ ਦੇ ਤੌਰ 'ਤੇ ਸੇਵਾ ਦੇ ਰਹੇ ਸਨ। ਉਹ ਚੁਣੇ ਹੋਏ ਮੈਂਬਰ ਨਹੀਂ ਹਨ ਅਤੇ ਉਹ ਕਈ ਕਮੇਟੀਆਂ ਦੀ ਅਗਵਾਈ ਨਹੀਂ ਕਰ ਸਕਦੇ ਹਨ।

ਇਹ ਵੀ ਪੜ੍ਹੋ -ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ

ਹਫੀਜ਼ ਸ਼ੇਖ ਨੂੰ ਸੰਵਿਧਾਨ ਦੀ ਧਾਰਾ 91 (9) ਤਹਿਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ 6 ਮਹੀਨੇ ਤੱਕ ਮੰਤਰੀ ਦੇ ਅਹੁਦੇ 'ਤੇ ਰਹਿ ਸਕਦੇ ਹਨ। ਉਨ੍ਹਾਂ ਨੂੰ ਉਸ ਤੋਂ ਬਾਅਦ ਕੌਮੀ (ਰਾਸ਼ਟਰੀ) ਅਸੈਂਬਲੀ ਜਾਂ ਸੀਨੇਟ ਲਈ ਚੁਣਿਆ ਜਾਵੇਗਾ। ਗ੍ਰਹਿ ਮੰਤਰਾਲਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਬ੍ਰਿਗੇਡੀਅਰ ਏਜਾਜ਼ ਅਹਿਮਦ ਸ਼ਾਹ ਨੂੰ ਨਾਰਕੋਟਿਕਸ ਕੰਟਰੋਲ ਮੰਤਰੀ ਬਣਾਇਆ ਗਿਆ ਹੈ ਜਦਕਿ ਆਜ਼ਮ ਖਾਨ ਸਵਾਤੀ ਨੂੰ ਰੇਲ ਮੰਤਰਾਲਾ ਦੀ ਜ਼ਿੰਮੇਵੇਰੀ ਦਿੱਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਹਫੀਜ਼ ਸ਼ੇਖ ਨੂੰ ਮਾਰਚ 'ਚ ਸੀਨੇਟ ਦਾ ਮੈਂਬਰ ਬਣਾਇਆ ਜਾਵੇਗਾ। ਨਵੇਂ ਕੈਬਨਿਟ 'ਚ ਅਹਿਮ ਬਦਲਾਅ ਅਹਿਮਦ ਦੇ ਮੰਤਰਾਲਾ 'ਚ ਕੀਤਾ ਗਿਆ ਹੈ। ਰੇਲਵੇ ਦੇ ਕੰਮਕਾਜ਼ 'ਚ ਸੁਧਾਰ 'ਚ ਨਾਕਮਾਮ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਦਾ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News