ਪਾਕਿ ਨੇ ਰਾਸ਼ਟਰਪਤੀ ਕੋਵਿੰਦ ਲਈ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਕੋਰੀ ਨਾਂਹ

Saturday, Sep 07, 2019 - 04:49 PM (IST)

ਪਾਕਿ ਨੇ ਰਾਸ਼ਟਰਪਤੀ ਕੋਵਿੰਦ ਲਈ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਕੋਰੀ ਨਾਂਹ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਨੇ ਭਾਰਤ ਦੇ ਰਾਸ਼ਟਰਪਤੀ ਲਈ ਆਪਣਾ ਹਵਾਈ ਖੇਤਰ ਨਾ ਖੋਲ੍ਹਣ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਈਸਲੈਂਡ ਜਾਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਕਰਨਾ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਲਾਮਾਬਾਦ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੀ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੌਰਾਨ ਵੀ ਉਨ੍ਹਾਂ ਨੇ ਆਪਣਾ ਝੂਠਾ ਅਲਾਪ ਰਾਗਣਾ ਅਤੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਸ਼ਮੀਰ ਲਈ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਵਿਚ ਜਾਵਾਂਗੇ। ਦੱਸ ਦਈਏ ਕਿ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਤੋਂ ਭਾਰਤ ਵਿਚਾਲੇ ਆਰਥਿਕ ਸੰਬੰਧਾਂ ਨੂੰ ਬੜ੍ਹਾਵਾ ਦੇਣ ਲਈ ਇਕ ਵਪਾਰਕ ਵਫਦ ਦੇ ਹਿੱਸੇ ਦੇ ਰੂਪ ਵਿਚ ਅਗਲੇ ਹਫਤੇ ਵਿਦੇਸ਼ ਯਾਤਰਾ 'ਤੇ ਜਾਣਗੇ। ਰਾਸ਼ਟਰਪਤੀ ਕੋਵਿੰਦ ਸੋਮਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ।

ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਉਹ ਹਰ ਕਦਮ 'ਤੇ ਭਾਰਤ ਨੂੰ ਧਮਕੀ ਵੀ ਦੇ ਰਿਹਾ ਹੈ। ਨਾਲ ਹੀ ਪਾਕਿਸਤਾਨ ਨੇ ਭਾਰਤੀ ਰਾਜਨੀਤਕ ਨੂੰ ਵਾਪਸ ਭੇਜ ਦਿੱਤਾ ਅਤੇ ਦੋ ਪੱਖੀ ਵਪਾਰ ਵੀ ਖਤਮ ਕਰ ਦਿੱਤਾ। ਆਰਟੀਕਲ 370 ਨੂੰ ਹਟਾਉਣਾ ਪਾਕਿਸਤਾਨ ਵਿਚ ਪਨਾਹ ਲਏ ਹੋਏ ਅੱਤਵਾਦ ਲਈ ਵੱਡੀ ਚੁਣੌਤੀ ਪੈਦਾ ਹੋਈ, ਜਿਥੇ ਬੱਸ ਪਾਕਿਸਤਾਨ ਇਹ ਚਾਹੁੰਦਾ ਹੈ ਕਿ ਭਾਰਤ ਆਪਣਾ ਇਹ ਫੈਸਲਾ ਵਾਪਸ ਲੈ ਲਵੇ, ਪਰ ਯੂ.ਐਨ. ਸਣੇ ਹੋਰ ਵੱਡੇ ਦੇਸ਼ਾਂ ਤੋਂ ਮਦਦ ਮੰਗਣ 'ਤੇ ਵੀ ਉਸ ਦਾ ਇਹ ਸਪਨਾ ਪੂਰਾ ਨਹੀਂ ਹੋ ਸਕਿਆ।


author

Sunny Mehra

Content Editor

Related News