ਪਾਕਿ ਨੇਤਾ ਨੇ ਫਿਰ ਖੋਲ੍ਹੀ ਪੋਲ : ਇਮਰਾਨ ਦੀ ਮਦਦ ਨਾਲ ਸਿੰਧ 'ਤੇ ਕਬਜ਼ੇ ਦੀ ਫਿਰਾਕ ਵਿਚ ਪਾਕਿ ਫੌਜ

Tuesday, Aug 11, 2020 - 07:50 PM (IST)

ਲੰਡਨ (ਏਜੰਸੀ)- ਬ੍ਰਿਟੇਨ ਵਿਚ ਪਾਕਿਸਤਾਨ ਤੋਂ ਕੱਢੇ ਗਏ ਨੇਤਾ ਅਲਤਾਫ ਹੁਸੈਨ ਨੇ ਇਕ ਵਾਰ ਫਿਰ ਇਮਰਾਨ ਖਾਨ ਸਰਕਾਰ ਅਤੇ ਪਾਕਿ ਫੌਜ ਦੇ ਇਰਾਦਿਆਂ ਦੀ ਪੋਲ ਖੋਲ੍ਹੀ ਹੈ। ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ.ਕਿਊ.ਐੱਮ) ਦੇ ਸੰਸਥਾਪਕ ਅਲਤਾਫ ਹੁਸੈਨ ਨੇ ਕਿਹਾ ਕਿ ਪਾਕਿਸਤਾਨੀ ਫੌਜ ਹੁਣ ਇਮਰਾਨ ਸਰਕਾਰ ਦੀ ਮਦਦ ਨਾਲ ਪੂਰੇ ਸਿੰਧ 'ਤੇ ਕਬਜ਼ਾ ਕਰਕੇ ਉਸ ਨੂੰ ਮਿਲਟਰੀ ਕਲੋਨੀ ਬਣਾਉਣ ਦਾ ਮਨਸੂਬਾ ਪਾਲੇ ਹੋਏ ਹਨ।

ਉਨ੍ਹਾਂ ਨੇ ਸਿੰਧ ਰੇਂਜਰਸ ਦੇ ਉਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਜਿਸ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਵਿਰੋਧੀ ਤੱਤ ਲੁਕ ਕੇ ਹਮਲੇ ਕਰ ਰਹੇ ਹਨ। ਸਿੰਧ ਦੇ ਡੀਜੀ ਰੇਂਜਰਸ ਉਮਰ ਅਹਿਮਦ ਬੋਖਰ ਦੇ ਨਾਂ ਖੁੱਲੀ ਚਿੱਠੀ ਵਿਚ ਅਲਤਾਫ ਨੇ ਯਾਦ ਦਿਵਾਇਆ ਕਿ ਸਿੰਧ ਦੇ ਨਾਗਰਿਕਾਂ ਅਤੇ ਐੱਮ.ਕਿਊ. ਐੱਮ ਨੇਤਾਵਾਂ 'ਤੇ ਪਾਕਿਸਤਾਨੀ ਫੌਜ ਕਿਸ ਤਰ੍ਹਾਂ ਜ਼ੁਲਮ ਢਾਉਂਦੀ ਰਹੀ ਹੈ।

ਅਲਤਾਫ ਹੁਸੈਨ ਨੇ ਕਿਹਾ ਕਿ 1992 ਵਿਚ 19 ਜੂਨ ਦੀ ਰਾਤ ਐੱਮ.ਕਿਊ.ਐੱਮ.ਦੇ ਖਿਲਾਫ ਫੌਜੀ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਇਸ ਰਾਤ ਕਤਲੇਆਮ ਸ਼ੁਰੂ ਹੋਇਆ ਅਤੇ ਐੱਮ.ਕਿਊ.ਐੱਮ. ਕਾਰਕੁੰਨਾਂ ਨੂੰ ਗੈਰ ਮਨੁੱਖੀ ਤਸੀਹੇ ਦਿੱਤੇ ਗਏ। ਕਈਆਂ ਨੂੰ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਲਤਾਫ ਹੁਸੈਨ ਨੇ ਕਿਹਾ ਕਿ ਅਜੇ ਵੀ ਉਹ ਗੈਰ ਮਨੁੱਖੀ ਵਰਤਾਓ ਕਰਨ ਵਾਲੇ ਹਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀਆਂ ਵੀ ਧੱਜੀਆਂ ਉਡਾ ਦੇਣਗੇ। ਅਲਤਾਫ ਦੀ ਇਹ ਚਿੱਠੀ ਰੇਂਜਰਸ ਬੁਲਾਰੇ ਦੇ ਬਿਆਨ ਦੀ ਪ੍ਰਤੀਕਿਰਿਆ ਵਿਚ ਆਇਆ ਹੈ।


Sunny Mehra

Content Editor

Related News