ਗ੍ਰਿਫਤਾਰ ਪਾਕਿਸਤਾਨੀ ਪੱਤਰਕਾਰ ਜ਼ਮਾਨਤ ''ਤੇ ਰਿਹਾਅ
Sunday, Feb 10, 2019 - 09:17 PM (IST)

ਲਾਹੌਰ— ਸੋਸ਼ਲ ਮੀਡੀਆ 'ਤੇ ਸਰਕਾਰੀ ਏਜੰਸੀਆਂ ਦੀ ਕਥਿਤ ਰੂਪ ਨਾਲ ਨਿੰਦਾ ਕਰਨ ਦੇ ਸਿਲਸਿਲੇ 'ਚ ਗ੍ਰਿਫਤਾਰ ਪਾਕਿਸਤਾਨੀ ਪੱਤਰਕਾਰ ਨੂੰ ਐਤਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਵਕੀਲ ਐਜਾਜ਼ ਬਸਰਾ ਨੇ ਦੱਸਿਆ ਕਿ ਲਾਹੌਰ ਦੀ ਇਕ ਅਦਾਲਤ ਨੇ ਫੈਡਰਲ ਪ੍ਰੋਸੀਕਿਊਸ਼ਨ ਦੀ ਅਪੀਲ ਠੁਕਰਾਉਂਦੇ ਹੋਏ ਪੱਤਰਕਾਰ ਰਿਜਵਾਨੁਰ ਰਹਿਮਾਨ ਰਾਜ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।
ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਰਾਜ਼ੀ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੀ ਲਾਹੌਰ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ ਸਰਕਾਰੀ ਏਜੰਸੀਆਂ ਦੇ ਖਿਲਾਫ ਟਵੀਟ ਕਰਨ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੱਤਰਕਾਰਾਂ ਤੇ ਪ੍ਰੈੱਸ ਦੀ ਸੁਤੰਤਰਤਾ ਦੀ ਵਕਾਲਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਫੌਜ ਤੇ ਸਰਕਾਰੀ ਏਜੰਸੀਆਂ ਮੀਡੀਆ ਕੰਪਨੀਆਂ 'ਤੇ ਦਬਾਅ ਪਾ ਰਹੀਆਂ ਹਨ ਕਿ ਉਹ ਸਰਕਾਰ ਵਿਰੋਧੀ ਖਬਰਾਂ ਨਾ ਦੇਣ।