ਪਾਕਿ : ਆਮ ਜਨਤਾ ਦੀ ਕਮਰ ਤੋੜ ਰਹੀ ਮਹਿੰਗਾਈ, ਇਕ ਅੰਡੇ ਦੀ ਕੀਮਤ 30 ਰੁਪਏ
Thursday, Dec 24, 2020 - 02:30 AM (IST)
ਇਸਲਾਮਾਬਾਦ-ਨਵਾਂ ਪਾਕਿਸਤਾਨ ਬਣਾਉਣ ਦਾ ਦਾਅਵਾ ਕਰ ਸੱਤਾ ਪਾਉਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਜ ’ਚ ਗੁਆਂਢੀ ਦੇਸ਼ ਦਾ ਬੁਰਾ ਹਾਲ ਹੈ। ਮਹਿੰਗਾਈ ਨਾਲ ਕੋਹਰਾਮ ਮਚਿਆ ਹੈ। ਸਬਜ਼ੀਆਂ ਅਤੇ ਦਾਲਾਂ ਸਮੇਤ ਅੰਡੇ ਦੀ ਕੀਮਤ ’ਚ ਵੀ ਅੱਗ ਲੱਗ ਗਈ ਹੈ। ਇਕ ਅੰਡੇ ਦੀ ਕੀਮਤ 30 ਰੁਪਏ, ਇਕ ਕਿਲੋ ਖੰਡ ਦੀ ਕੀਮਤ 104 ਰੁਪਏ, ਕਿਲੋ ਕਣਕ ਦੀ ਕੀਮਤ 60 ਰੁਪਏ ਅਤੇ ਇਕ ਕਿਲੋ ਅਦਰਕ ਦੀ ਕੀਮਤ 1 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਪੀ.ਐੱਮ. ਇਮਰਾਨ ਨੇ ਕੁਝ ਦਿਨ ਪਹਿਲਾਂ ਖੰਡ ਦੀ ਕੀਮਤ ਘੱਟ ਕਰਨ ਦਾ ਦਾਅਵਾ ਕੀਤਾ ਸੀ ਪਰ ਅਸਲ ’ਚ ਪਾਕਿਸਤਾਨ ’ਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਦਿ ਡਾਨ’ ਮੁਤਾਬਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਠੰਡ ’ਚ ਵਧਦੀ ਮੰਗ ਦੇ ਕਾਰਣ ਅੰਡੇ ਦੀ ਕੀਮਤ 350 ਪਾਕਿਸਤਾਨੀ ਰੁਪਏ ਪ੍ਰਤੀ ਦਰਜਨ (ਕਰੀਬ 160 ਭਾਰਤੀ ਰੁਪਏ) ਤੱਕ ਪਹੁੰਚ ਗਈ ਹੈ। ਮਾਲੂਮ ਹੋ ਕਿ ਪਾਕਿਸਤਾਨ ਦੀ 25 ਫੀਸਦੀ ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਦੇ ਹੇਠਾਂ ਹੈ। ਇਹ ਆਬਾਦੀ ਆਪਣੇ ਖਾਣ ਦੇ ਵੱਡੇ ਪੱਧਰ ’ਤੇ ਅੰਡਿਆਂ ਦਾ ਇਸਤੇਮਾਲ ਕਰਦੀ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ ਹਫਤੇ ਹਰ 33 ਸੈਕਿੰਡ ’ਚ ਗਈ ਇਕ ਦੀ ਜਾਨ
ਕਣਕ ਦੀ ਕੀਮਤ ਨੇ ਤੋੜੇ ਸਾਰੇ ਰਿਕਾਰਡ
ਪਿਛਲੇ ਦਸੰਬਰ ’ਚ ਹੀ ਦੇਸ਼ ’ਚ ਹਾਲਾਤ ਬੇਹੱਦ ਖਰਾਬ ਹੋਣ ਲੱਗੇ ਸਨ। ਜਦ ਕਣਕ ਦੀ ਕੀਮਤ 2,000 ਰੁਪਏ ਪ੍ਰਤੀ 40 ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਪਰ ਅਕਤੂਬਰ 2020 ’ਚ ਇਹ ਰਿਕਾਰਡ ਟੁੱਟ ਗਿਆ। ਹੁਣ ਇਥੇ 2400 ਰੁਪਏ ਪ੍ਰਤੀ 40 ਕਿਲੋਗ੍ਰਾਮ (60 ਰੁਪਏ ਕਿਲੋ) ਕਣਕ ਵਿਕ ਰਹੀ ਹੈ।
ਪਹਿਲਾਂ ਪਾਕਿਸਤਾਨ ਸਮੁੱਚੀ ਦੁਨੀਆ ਨੂੰ ਪਿਆਜ਼ ਦੀ ਬਰਾਮਦੀ ਕਰਦਾ ਸੀ ਪਰ ਹੁਣ ਉਸ ਨੂੰ ਆਪਣੇ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਇਸ ਦੀ ਦਰਾਮਦੀ ਕਰਨੀ ਪੈ ਰਹੀ ਹੈ। ਜਨਤਾ ਲਈ ਆਟਾ ਅਤੇ ਖੰਡ ਦੀਆਂ ਕੀਮਤ ਨੂੰ ਘੱਟ ਕਰਨ ਲਈ ਇਮਰਾਨ ਖਾਨ ਦੀ ਸਰਕਾਰ ਅਤੇ ਅਧਿਕਾਰੀ ਮੀਟਿੰਗਾਂ ਕਰ ਰਹੇ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।