ਪਾਕਿ ਨੇ ਸਾਲਾਂ ਤੋਂ ਅਮਰੀਕਾ ਦਾ ਜ਼ਬਰਦਸਤ ਫਾਇਦਾ ਚੁੱਕਿਆ : ਟਰੰਪ
Saturday, Oct 14, 2017 - 02:45 AM (IST)
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪਾਕਿਸਤਾਨ ਨੇ ਸਾਲਾਂ ਤੋਂ ਅਮਰੀਕਾ ਦਾ ''ਜ਼ਬਰਦਸਤ ਫਾਇਦਾ'' ਚੁੱਕਿਆ ਹੈ ਪਰ ਹੁਣ ਪਾਕਿਸਤਾਨ ਨਾਲ ਉਨ੍ਹਾਂ ਦੇ ਦੇਸ਼ ਦੇ ''ਅਸਲੀ ਸਬੰਧਾਂ ਦੀ ਸ਼ੁਰੂਆਤ ਹੋਈ ਹੈ। ''ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਕਿਸਤਾਨ ਨੇ ਹੱਕਾਨੀ ਅੱਤਵਾਦੀ ਨੈੱਟਵਰਕ ਦੇ ਕਬਜ਼ੇ ਤੋਂ ਇੱਕ ਅਮਰੀਕੀ-ਕੈਨੇਡੀਆਈ ਪਰਿਵਾਰ ਨੂੰ ਰਿਹਾਅ ਕਰਵਾਇਆ ਸੀ। ਉਨ੍ਹਾਂ ਨੂੰ ਪੰਜ ਸਾਲ ਪਹਿਲਾਂ ਅਗਵਾ ਕੀਤਾ ਗਿਆ ਸੀ।
ਟਰੰਪ ਨੇ ਘਟਨਾ ਨੂੰ ਲੈ ਕੇ ਕਿਹਾ, ''ਬੀਤੇ ਦਿਨ ਪਾਕਿਸਤਾਨ ਨਾਲ ਕੁੱਝ ਚੀਜ਼ਾਂ ਹੋਈ।'' ਉਨ੍ਹਾਂ ਕਿਹਾ, ''ਮੈਂ ਖੁਲ੍ਹੇਆਮ ਕਿਹਾ ਹੈ ਕਿ ਪਾਕਿਸਤਾਨ ਨੇ ਇੰਨੇ ਸਾਲਾਂ ਤੋਂ ਸਾਡੇ ਦੇਸ਼ ਦਾ ਜਬਰਦਸਤ ਫਾਇਦਾ ਚੁੱਕਿਆ ਹੈ ਪਰ ਹੁਣ ਪਾਕਿਸਤਾਨ ਨਾਲ ਸਾਡੇ ਅਸਲੀ ਸੰਬੰਧਾਂ ਦੀ ਸ਼ੁਰੂਆਤ ਹੋਈ ਹੈ ਅਤੇ ਉਨ੍ਹਾਂ ਨੂੰ ਤੇ ਦੂਜੇ ਦੇਸ਼ਾਂ ਨੂੰ ਇੱਕ ਰਾਸ਼ਟਰ ਦੇ ਤੌਰ 'ਤੇ ਦੁਬਾਰਾ ਸਾਡਾ ਸਨਮਾਨ ਕਰਨਾ ਹੋਵੇਗਾ।''
