ਪਾਕਿ ਸਰਕਾਰ ਦਾ ਨਵਾਂ ਐਲਾਨ, ਆਪਣਾ ਭਾਰ ਘਟਾਉਣ ਜਹਾਜ਼ੀ ਕਾਮੇ

01/03/2019 9:14:05 PM

ਲਾਹੌਰ (ਏਜੰਸੀ) ਫਿੱਟ ਹੀ ਹਿੱਟ ਹੈ ਦੀ ਤਰਜ਼ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਆਪਣੇ ਸਾਰੇ ਕਰੂ ਮੈਂਬਰਾਂ ਨੂੰ ਭਾਰ ਘਟਾਉਣ ਦੀ ਹਦਾਇਤ ਦਿੱਤੀ ਹੈ। ਪੀ.ਆਈ.ਏ. ਨੇ ਆਪਣੇ ਕਰੂ ਮੈਂਬਰਾਂ ਨੂੰ ਜ਼ਰੂਰੀ ਮਿਆਰ ਦੇ ਹਿਸਾਬ ਨਾਲ ਛੇਤੀ ਤੋਂ ਛੇਤੀ ਘੱਟ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਕਰੂ ਮੈਂਬਰਾਂ ਨੂੰ ਇਕ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਮੁਲਾਜ਼ਮ ਜਿਨ੍ਹਾਂ ਦਾ ਭਾਰ ਤੈਅ ਮਾਨਕਾਂ ਤੋਂ 30 ਪਾਉਂਡ ਵੀ ਜ਼ਿਆਦਾ ਹੈ। ਉਹ ਛੇਤੀ ਤੋਂ ਛੇਤੀ ਭਾਰ ਘੱਟ ਕਰਨ ਅਤੇ ਮਿਆਰ ਦੇ ਫਾਰਮੈੱਟ ਖੁਦ ਨੂੰ ਫਿੱਟ ਕਰ ਲੈਣ। ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿਆਦਾ ਭਾਰ ਵਾਲੇ ਚਾਲਕ ਦਸਤੇ ਦੇ ਸਾਰੇ ਮੈਂਬਰਾਂ ਨੂੰ ਹਰ ਮਹੀਨੇ ਪੰਜ ਪਾਉਂਡ ਤੱਕ ਭਾਰ ਘੱਟ ਕਰਨਾ ਹੋਵੇਗਾ।

ਪੀ.ਆਈ.ਏ. ਵਲੋਂ ਜਾਰੀ ਖਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ 31 ਜਨਵਰੀ ਤੱਕ ਭਾਰ ਘੱਟ ਨਹੀਂ ਕਰਦਾ ਹੈ ਅਤੇ ਉਸ ਦਾ ਭਾਰ ਜ਼ਿਆਦਾ ਹੈ ਤਾਂ ਉਸ ਨੂੰ ਡਾਕਟਰੀ ਜਾਂਚ ਲਈ ਭੇਜਿਆ ਜਾਵੇਗਾ। ਇਸ ਵਿਚ ਪਾਇਲਟ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੇ ਸੱਤਾਂ ਪਾਇਲਟਾਂ ਦੇ ਨਾਲ ਫਰਜ਼ੀ ਡਿਗਰੀ ਵਾਲੇ 50 ਤੋਂ ਜ਼ਿਆਦਾ ਮੁਲਾਜ਼ਮਾਂ ਦਾ ਕਾਨਟ੍ਰੈਕਟ ਰੱਦ ਦਿੱਤਾ ਹੈ।

ਦੱਸ ਦਈਏ ਕਿ ਪੀ.ਆਈ.ਏ. ਦੇ ਮੌਜੂਦਾ 451 ਪਾਇਲਟਾਂ ਵਿਚੋਂ 319 ਦੀ ਡਿਗਰੀ/ਪ੍ਰਮਾਣ ਪੱਤਰ ਸਹੀ ਪਾਏ ਗਏ ਹਨ, ਜਦੋਂ ਕਿ 124  ਪਾਇਲਟਾਂ ਦੀ ਡਿਗਰੀ ਪ੍ਰਮਾਣ ਪੱਤਰਾਂ ਦੀ ਜਾਂਚ ਵਿਚ 7 ਪਾਇਲਟਾਂ ਦੀ ਡਿਗਰੀ ਫਰਜ਼ੀ ਪਾਈ ਗਈ ਸੀ। ਫਰਜ਼ੀ ਡਿਗਰੀ ਵਾਲੇ 7 ਪਾਇਲਟ ਅਜੇ ਵੀ ਕੰਮ ਕਰ ਰਹੇ ਹਨ ਕਿਉਂਕਿ ਅਦਾਲਤ ਨੇ ਉਨ੍ਹਾਂ ਦੇ ਪੱਖ ਵਿਚ ਮੁਲਤਵੀ ਦਾ ਹੁਕਮ ਦਿੱਤਾ ਹੈ। ਪੀ.ਆਈ.ਏ. ਤੋਂ ਬਾਅਦ ਹੁਣ ਨਿਜੀ ਏਅਰਲਾਈਨਸਾਂ ਦੀ ਵਾਰੀ ਹੈ। ਇਨ੍ਹਾਂ ਵਿਚ ਸ਼ਾਹੀਨ ਏਅਰ, ਏਅਰ ਬਲੂ ਅਤੇ ਸੇਰੇਨੇ ਏਅਰ ਦੇ ਪਾਇਲਟਾਂ ਅਤੇ ਕਰੂ ਮੈਂਬਰਾਂ ਦੀ ਜਾਂਚ ਕੀਤੀ ਜਾਵੇਗੀ।


Sunny Mehra

Content Editor

Related News