ਪਾਕਿ ਵਿਦੇਸ਼ ਦਫਤਰ ''ਚ 2 ਅਧਿਕਾਰੀਆਂ ਸਣੇ 5 ਲੋਕ ਕੋਰੋਨਾ ਨਾਲ ਇਨਫੈਕਟਿਡ

06/07/2020 6:31:16 PM

ਇਸਲਾਮਾਬਾਦ(ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਦਫਤਰ ਵਿਚ ਦੋ ਅਧਿਕਾਰੀਆਂ ਸਣੇ ਪੰਜ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਖਬਰ ਮੁਤਾਬਕ ਵਿਦੇਸ਼ ਦਖਤਰ ਦੀ ਬੁਲਾਰਣ ਆਈਸ਼ਾ ਫਾਰੁਕੀ ਨੇ ਕਿਹਾ ਕਿ ਪਿਛਲੇ ਇਕ ਹਫਤੇ ਵਿਚ ਇਸ ਦਫਤਰ ਵਿਚ ਇਹ ਮਾਮਲੇ ਸਾਹਮਣੇ ਆਏ ਹਨ। 

ਅਖਬਾਰ ਨੇ ਫਾਰੁਕੀ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਇਨਫੈਕਟਿਡ ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਮਾਨਕ ਸੰਚਾਲਨ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਮਾਮਲਿਆਂ ਵਿਚ ਦੋ ਅਧਿਕਾਰੀ ਤੇ ਤਿੰਨ ਕਰਮਚਾਰੀ ਹਨ। ਪਾਕਿਸਤਾਨ ਵਿਚ ਕੋਵਿਡ-19 ਕਾਰਣ ਇਕ ਸੂਬਾਈ ਮੰਤਰੀ ਸਣੇ ਘੱਟ ਤੋਂ ਘੱਟ ਚਾਰ ਜਨਤਾ ਦੇ ਪ੍ਰਤੀਨਿਧੀਆਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 4,960 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ ਵਧਕੇ 98,943 ਹੋ ਗਏ ਹਨ। ਕੋਵਿਡ-19 ਕਾਰਣ 67 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਦੇਸ਼ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ ਵਧ ਕੇ 2002 'ਤੇ ਪਹੁੰਚ ਗਈ ਹੈ।


Baljit Singh

Content Editor

Related News