ਬੰਗਲਾਦੇਸ਼ ਦੌਰੇ ’ਤੇ ਗਈ ਪਾਕਿ ਟੀਮ ਨੇ ਅਭਿਆਸ ਦੌਰਾਨ ਕੀਤੀ ਅਜਿਹੀ ਹਰਕਤ ਕਿ ਹੋ ਗਿਆ ਹੰਗਾਮਾ
Thursday, Nov 18, 2021 - 06:02 PM (IST)
ਇੰਟਰਨੈਸ਼ਨਲ ਡੈਸਕ– ਆਸਟ੍ਰੇਲੀਆ ਤੋਂ ਟੀ-20 ਵਿਸ਼ਵ ਕੱਪ 2021 ’ਚ ਸੈਮੀਫਈਨਲ ’ਚ ਹਾਰਨ ਵਾਲੀ ਪਾਕਿਸਤਾਨ ਦੀ ਟੀਮ ਕੁਝ ਦਿਨ ਪਹਿਲਾਂ ਬੰਗਲਾਦੇਸ਼ ਦੌਰੇ ’ਤੇ ਪਹੁੰਚਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਦੋਵਾਂ ਦੇਸ਼ਾਂ ਵਿਚਾਲੇ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਰੂ ਹੋਇਆ ਹੈ। ਦਰਅਸਲ ਮੰਗਲਵਾਰ ਨੂੰ ਪਾਕਿਸਤਾਨ ਦੀ ਟੀਮ ਮੀਰਪੁਰ ਢਾਕਾ ’ਚ ਅਭਿਆਸ ਕਰ ਰਹੀ ਸੀ। ਇਸ ਦੌਰਾਨ ਉਸ ਨੇ ਮੈਦਾਨ ’ਤੇ ਆਪਣਾ ਰਾਸ਼ਟਰੀ ਝੰਡਾ ਗੱਡ ਦਿੱਤਾ, ਜਿਸਦੇ ਚਲਦੇ ਵਿਵਾਦ ਹੋ ਗਿਆ ਹੈ। ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 19 ਨਵੰਬਰ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ
Pakistan started preparation ahead of three-match T20I and two-match Test series against Bangladesh. Pakistan team hoists a national flag there-- surely a new scene here. Cannot remember any team doing it here in recent past. Finally some int'l cricket in Mirpur. #BANvPAK pic.twitter.com/922Alf4LeC
— Saif Hasnat (@saifhasnat) November 15, 2021
ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ
Bangladesh cricket fans not impressed as Pakistan players carry national flag to training ground pic.twitter.com/BZrOGAqMV3
— greaterjammuvirtual (@gjvirtual) November 16, 2021
ਇਹ ਵੀ ਪੜ੍ਹੋ– Instagram Reels ’ਚ ਆਇਆ TikTok ਵਾਲਾ ਇਹ ਖਾਸ ਫੀਚਰ, ਇੰਝ ਕਰੋ ਇਸਤੇਮਾਲ
ਪਾਕਿਸਤਾਨ ਦੀ ਇਸ ਹਰਕਤ ’ਤੇ ਬੰਗਾਲਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਨਾਰਾਜ਼ਗੀ ਜਤਾਈ ਹੈ। ਉਥੋਂ ਦੇ ਇਕ ਪ੍ਰਸ਼ੰਸਕ ਨੇ ਫੇਸਬੁੱਕ ’ਤੇ ਲਿਖਿਆ, ‘ਵਿਸ਼ਵ ਦੀਆਂ ਕਈ ਟੀਮਾਂ ਹੁਣ ਤਕ ਬੰਗਲਾਦੇਸ਼ ਦਾ ਦੌਰਾ ਕਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਮੈਚ ਖੇਡੇ ਗਏ ਹਨ, ਕਿਸੇ ਵੀ ਟੀਮ ਨੇ ਅਭਿਆਸ ਦੌਰਾਨ ਮੈਦਾਨ ’ਤੇ ਆਪਣੇ ਦੇਸ਼ ਦਾ ਰਾਸ਼ਟਰ ਝੰਡਾ ਨਹੀਂ ਗੱਡਿਆ ਪਰ ਅਜਿਹਾ ਕਿਉਂ ਕੀਤਾ ਗਿਆ, ਇਹ ਕੀ ਸੰਕੇਤ ਦਿੰਦਾ ਹੈ।’ ਇਹ ਮਾਮਲਾ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਫੜ ਰਿਹਾ ਹੈ। ਵਿਵਾਦ ਨੂੰ ਅੱਗੇ ਵਧਦਾ ਵੇਖ ਪਾਕਿਤਾਨ ਕ੍ਰਿਕਟ ਬੋਰਡ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਡੈਮੇਜ ਕੰਟਰੋਲ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਅਭਿਆਸ ਸੈਸ਼ਨ ਦੌਰਾਨ ਰਾਸ਼ਟਰੀ ਝੰਡਾ ਲਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਹੈ। ਹਾਲਾਂਕਿ, ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸ ’ਤੇ ਕੋਈ ਬਿਆਨ ਨਹੀਂ ਦਿੱਤਾ। ਉਥੇ ਹੀ ਬੰਗਲਾਦੇਸ਼ ਦੇ ਕੁਝ ਕ੍ਰਿਕਟ ਪ੍ਰਸ਼ੰਸਕਾਂ ਨੇ ਪਾਕਿਸਤਾਨ ਟੀਮ ਨੂੰ ਵਾਪਸ ਜਾਣ ਲਈ ਕਿਹਾ ਹੈ। ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਦੌਰੇ ’ਤੇ ਤਿੰਨ ਟੀ-20 ਇੰਟਰਨੈਸ਼ਨਲ ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਆਈ ਹੈ।
ਇਹ ਵੀ ਪੜ੍ਹੋ– ਇਹ ਹੈ ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ