ਕਰਤਾਰਪੁਰ ਲਾਂਘਾ: ਇਕ-ਦੂਜੇ ਕੋਲ ਬੈਠੇ ਰਹੇ ਇਮਰਾਨ ਤੇ ਸਿੱਧੂ ਪਰ ਨਹੀਂ ਦਿਖੇ ਫੌਜ ਮੁਖੀ ਬਾਜਵਾ

11/11/2019 3:31:36 PM

ਲਾਹੌਰ— ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤਾਂ ਮੌਜੂਦ ਰਹੇ ਪਰ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਇਸ ਦੌਰਾਨ ਕਿਸੇ ਨੂੰ ਨਾ ਦਿਖੇ। ਪਾਕਿਸਤਾਨੀ ਮੀਡੀਆ 'ਚ ਇਸ ਨੂੰ ਲੈ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਵਿਚਾਲੇ ਕੁਝ ਗੜਬੜ ਹੈ।

ਪਾਕਿਸਤਾਨੀ ਅਖਬਾਰ 'ਦ ਨਿਊਜ਼' ਦੇ ਮੁਤਾਬਕ ਪਾਕਿਸਤਾਨ ਦੀਆਂ ਮਹੱਤਵਪੂਰਨ ਹਸਤੀਆਂ ਤੇ ਸਿੱਖ ਸ਼ਰਧਾਲੂ ਪਾਕਿਸਤਾਨੀ ਆਰਮੀ ਚੀਫ ਜਨਰਲ ਬਾਜਵਾ ਦੀ ਗੈਰ-ਮੌਜੂਦਗੀ ਬਾਰੇ ਸਵਾਲ ਕਰਦੇ ਰਹੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਜਨਰਲ ਕਮਰ ਜਾਵੇਦ ਬਾਜਵਾ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਸ਼ਾਮਲ ਹੋਏ ਸਨ। ਪਰ ਇਸ ਵਾਰ ਬਾਜਵਾ ਦੀ ਗੈਰ-ਮੌਜੂਦਗੀ ਨਾਲ ਸਰਕਾਰ ਤੇ ਫੌਜ ਅਗਵਾਈ ਦੇ ਵਿਚਾਲੇ ਸਭ ਕੁਝ ਠੀਕ ਨਾ ਹੋਣ ਦੀ ਚਰਚਾ ਹੋਣ ਲੱਗੀ ਹੈ। ਪਾਕਿਸਤਾਨੀ ਅਖਬਾਰ ਨੇ ਪ੍ਰੋਗਰਾਮ ਦੇ ਇਕ ਆਯੋਜਕ ਦੇ ਹਵਾਲੇ ਨਾਲ ਲਿਖਿਆ ਕਿ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੀ ਸ਼ਨੀਵਾਰ ਨੂੰ ਪਾਕਿਸਤਾਨੀ ਆਰਮੀ ਚੀਫ ਦੀ ਗੈਰ-ਮੌਜੂਦਗੀ ਦੇ ਬਾਰੇ 'ਚ ਪੁੱਛ ਰਹੇ ਸਨ। ਇਸ ਤੋਂ ਪਹਿਲਾਂ ਸਿੱਧੂ ਦੀ ਬਾਜਵਾ ਨੂੰ ਗਲੇ ਲਾਉਂਦਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਸਿਆਸੀ ਹਲਚਲ ਪੈਦਾ ਹੋ ਗਈ ਸੀ।

ਕਰਤਾਰਪੁਰ ਪਹੁੰਚੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਮ ਕੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਉਨ੍ਹਾਂ ਨੇ ਕਰੋੜਾਂ ਸਿੱਖਾਂ ਦੀਆਂ ਦੁਆਵਾਂ ਲਈਆਂ ਹਨ। ਦੂਜੇ ਪਾਸੇ ਇਮਰਾਨ ਵੀ ਸਿੱਧੂ ਨੂੰ ਤਵੱਜੋ ਦਿੰਦੇ ਨਜ਼ਰ ਆਏ। ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਮੌਕੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਸਨ। ਸਿੱਧੂ ਨੇ ਇਮਰਾਨ ਖਾਨ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵੰਡ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਸਰਹੱਦਾਂ ਖਤਮ ਕੀਤੀਆਂ ਗਈਆਂ ਹਨ।

ਕਾਂਗਰਸ ਨੇਤਾ ਨੇ ਕਿਹਾ ਕਿ ਮੇਰੇ ਦੋਸਤ ਇਮਰਾਨ ਖਾਨ ਦੇ ਯੋਗਦਾਨ ਨੂੰ ਕੋਈ ਨਕਾਰ ਨਹੀਂ ਸਕਦਾ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਧੰਨਵਾਦ ਕਰਦਾ ਹਾਂ। ਸਿੱਧੂ ਨੇ ਕਿਹਾ ਕਿ ਮੈਂ ਮੋਦੀ ਜੀ ਨੂੰ ਵੀ ਧੰਨਵਾਦ ਦਿੰਦਾ ਹਾਂ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਵੱਖ-ਵੱਖ ਸਿਆਸੀ ਸੋਚ ਰੱਖਦੇ ਹਾਂ। ਇਹ ਵੀ ਮਾਇਨੇ ਨਹੀਂ ਰੱਖਦਾ ਕਿ ਮੈਂ ਗਾਂਧੀ ਪਰਿਵਾਰ ਪ੍ਰਤੀ ਵਚਨਬੱਧ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੰਨਾ ਭਾਈ ਵਾਲੀ ਜੱਫੀ ਭੇਜ ਰਿਹਾ ਹਾਂ।


Baljit Singh

Content Editor

Related News