Pahalgam Attack: ਬ੍ਰਿਟੇਨ ''ਚ ਪਾਕਿਸਤਾਨ ਵਿਰੁੱਧ ਵੱਡਾ ਪ੍ਰਦਰਸ਼ਨ, ''ਭਾਰਤ ਮਾਤਾ ਕੀ ਜੈ'' ਦੇ  ਲੱਗੇ ਨਾਅਰੇ

Monday, Apr 28, 2025 - 11:26 AM (IST)

Pahalgam Attack: ਬ੍ਰਿਟੇਨ ''ਚ ਪਾਕਿਸਤਾਨ ਵਿਰੁੱਧ ਵੱਡਾ ਪ੍ਰਦਰਸ਼ਨ, ''ਭਾਰਤ ਮਾਤਾ ਕੀ ਜੈ'' ਦੇ  ਲੱਗੇ ਨਾਅਰੇ

ਲੰਡਨ: ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨ ਵਿਖੇ  ਪ੍ਰਵਾਸੀ ਭਾਰਤੀ ਪਾਕਿਸਤਾਨ ਖ਼ਿਲਾਫ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ। ਪ੍ਰਵਾਸੀ ਪਾਕਿਸਤਾਨੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ 'ਤੇ "ਪ੍ਰਚਾਰ" ਦਾ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਭਾਰਤ ਪੱਖੀ ਪ੍ਰਦਰਸ਼ਨਕਾਰੀਆਂ ਨੇ "ਭਾਰਤ ਮਾਤਾ ਕੀ ਜੈ" ਅਤੇ "ਵੰਦੇ ਮਾਤਰਮ" ਦੇ ਨਾਅਰੇ ਲਗਾ ਕੇ ਅਤੇ ਤਿਰੰਗਾ ਲਹਿਰਾ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਗਿਣਤੀ 'ਇੰਡੀਆ ਹਾਊਸ' ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੌਜੂਦ ਬ੍ਰਿਟਿਸ਼ ਪਾਕਿਸਤਾਨੀਆਂ ਦੇ ਛੋਟੇ ਸਮੂਹ ਨਾਲੋਂ ਕਿਤੇ ਜ਼ਿਆਦਾ ਸੀ।
ਪ੍ਰਦਰਸ਼ਨ ਵਾਲੀ ਥਾਂ 'ਤੇ ਮੈਟਰੋਪੋਲੀਟਨ ਪੁਲਸ  ਵੱਡੀ ਗਿਣਤੀ 'ਚ ਮੌਜੂਦ ਸੀ। ਇਸ ਬਾਅਦ ਬ੍ਰਿਟਿਸ਼ ਭਾਰਤੀ ਸਮੂਹਾਂ ਨੇ ਪਿਕਾਡਲੀ ਸਰਕਸ ਵਿਖੇ ਮੋਮਬੱਤੀਆਂ ਜਗਾ ਕੇ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।  ਭਾਰਤੀ ਪ੍ਰਵਾਸੀ ਸਮੂਹਾਂ ਨੇ ਯੂਕੇ ਵਿੱਚ ਵੱਖ-ਵੱਖ ਥਾਵਾਂ 'ਤੇ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਦਾ ਆਯੋਜਨ ਕੀਤਾ ਹੈ, ਜਿਸ 'ਚ ਮਾਨਚੈਸਟਰ, ਸਕਾਟਲੈਂਡ 'ਚ ਐਡਿਨਬਰਗ ਅਤੇ ਉੱਤਰੀ ਆਇਰਲੈਂਡ ਵਿੱਚ ਬੇਲਫਾਸਟ ਸ਼ਾਮਲ ਹਨ, ਜਿਸ ਵਿੱਚ ਪਾਕਿਸਤਾਨ ਵੱਲੋਂ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣ ਦੀ ਨਿੰਦਾ ਕੀਤੀ ਗਈ ਹੈ।


author

SATPAL

Content Editor

Related News