London ਦੀਆਂ ਸੜਕਾਂ ''ਤੇ ਦਿਸੇ ਖੈਨੀ ਅਤੇ ਗੁਟਖਾ ਦੇ ਪੈਕੇਟ, ਵੀਡੀਓ ਵਾਇਰਲ

Thursday, Oct 24, 2024 - 12:53 PM (IST)

ਲੰਡਨ-  ਕੈਨੇਡਾ ਵਾਂਗ ਇੰਗਲੈਂਡ ਵਿਚ ਵੀ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਇਕ ਪਾਸੇ ਜਿੱਥੇ ਕੈਨੇਡਾ ਵਿਚ ਨਸ਼ੇੜੀ ਆਮ ਘੁੰਮਦੇ ਦੇਖੇ ਜਾ ਸਕਦੇ ਹਨ ਉੱਥੇ ਇੰਗਲੈਂਡ ਵਿਚ ਵੀ ਖੈਨੀ ਅਤੇ ਗੁਟਖਾ ਵਰਗੇ ਤੰਬਾਕੂ ਉਤਪਾਦਾਂ ਦੀ ਵਰਤੋਂ ਆਮ ਹੋ ਗਈ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇੰਗਲੈਂਡ 'ਚ ਖੈਨੀ ਅਤੇ ਗੁਟਖਾ ਵਰਗੀਆਂ ਚੀਜ਼ਾਂ ਦੀ ਵਰਤੋਂ ਨਹੀਂ ਹੁੰਦੀ ਤਾਂ ਇਕ ਵਾਰ ਇਹ ਵਾਇਰਲ ਵੀਡੀਓ ਦੇਖ ਕੇ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਜੇਕਰ ਤੁਸੀਂ ਲੰਡਨ ਦੀਆਂ ਸੜਕਾਂ 'ਤੇ ਘੁੰਮ ਰਹੇ ਹੋ ਅਤੇ ਉੱਥੇ ਵੀ ਤੁਸੀਂ ਚੈਨੀ, ਖੈਨੀ ਜਾਂ ਕਿਸੇ ਹੋਰ ਬ੍ਰਾਂਡ ਦੇ ਤੰਬਾਕੂ ਉਤਪਾਦਾਂ ਦੇ ਰੈਪਰ ਸੁੱਟੇ ਦੇਖ ਸਕਦੇ ਹੋ, ਜੋ ਭਾਰਤ ਵਿੱਚ ਵੀ ਉਪਲਬਧ ਹਨ। ਅਜਿਹਾ ਹੀ ਕੁਝ ਇਸ ਵੀਡੀਓ ਵਿੱਚ ਹੈ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ 

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਯੂ.ਕੇ ਵਿੱਚ ਸੜਕ ਦੇ ਕਿਨਾਰੇ ਚੈਨੀ ਖੈਨੀ ਦੇ ਕਈ ਰੈਪਰ ਪਏ ਹਨ। ਇਸ ਤੋਂ ਇਲਾਵਾ ਉੱਡਦਾ ਪੰਛੀ ਨਾਮਕ ਤੰਬਾਕੂ ਉਤਪਾਦ ਦਾ ਇੱਕ ਪੈਕੇਟ ਵੀ ਸੁੱਟਿਆ ਮਿਲਿਆ। ਇਹ ਸਾਰੀਆਂ ਚੀਜ਼ਾਂ ਭਾਰਤ ਵਿੱਚ ਵੀ ਆਮ ਹਨ। ਇਹ ਇੱਥੇ ਹਰ ਜਗ੍ਹਾ ਦੇਖਣ ਨੂੰ ਮਿਲ ਜਾਣਗੀਆਂ ਪਰ ਇੰਗਲੈਂਡ ਵਿਚ ਇਹ ਚੀਜ਼ਾਂ ਮਿਲਣਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ।

 

 
 
 
 
 
 
 
 
 
 
 
 
 
 
 
 

A post shared by Anurag Choudhary | Creator (@anurag_in_uk)

ਪੜ੍ਹੋ ਇਹ ਅਹਿਮ ਖ਼ਬਰ-ਹੁਣ ਉਹ ਨਹੀਂ ਰਿਹਾ Canada! ਸੜਕਾਂ 'ਤੇ ਘੁੰਮਦੇ ਨਸ਼ੇੜੀ, ਲੱਗੇ ਕੂੜੇ ਦੇ ਢੇਰ

ਇੰਸਟਾਗ੍ਰਾਮ 'ਤੇ anurag_in_uk ਨਾਮ ਦੇ ਹੈਂਡਲ ਨਾਲ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ- 'ਚੈਨੀ ਖੈਨੀ ਇਨ ਯੂ.ਕੇ'। ਵੀਡੀਓ ਵਿੱਚ ਯੂਜ਼ਰ ਦੱਸ ਰਿਹਾ ਹੈ ਕਿ ਭਰਾ ਮੈਂ ਇੱਥੇ ਯੂ.ਕੇ ਵਿੱਚ ਘੁੰਮ ਰਿਹਾ ਸੀ। ਇੱਥੇ ਸੜਕ ਦੇ ਕਿਨਾਰੇ ਚੈਨੀ ਖੈਣੀ ਪਈ ਹੈ। ਤੁਹਾਨੂੰ ਇੱਥੇ ਚੈਨੀ ਖੈਣੀ ਮਿਲੇਗੀ। ਇੱਥੇ ਇੱਕ ਉੱਡਦਾ ਪੰਛੀ ਵੀ ਪਿਆ ਹੈ। ਵੀਡੀਓ 'ਚ ਯੂਜ਼ਰ ਦੱਸਦਾ ਹੈ ਕੌਣ ਕਹਿੰਦਾ ਹੈ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਯੂ.ਕੇ 'ਚ ਨਹੀਂ ਮਿਲਣਗੀਆਂ। ਇੱਥੇ ਸਭ ਕੁਝ ਮਿਲਦਾ ਹੈ ਭਾਈ। ਇਸ ਲਈ ਇੱਥੇ ਆ ਜਾਓ। ਇੱਥੇ ਚੈਨੀ ਖੈਨੀ, ਉੱਡਦਾ ਪੰਛੀ ਇਹ ਸਭ ਕੁਝ  ਮਿਲਦਾ ਹੈ। ਇਸ ਭੁਲੇਖੇ ਵਿੱਚ ਨਾ ਰਹੋ ਕਿ ਇਹ ਚੀਜ਼ਾਂ ਵਿਦੇਸ਼ਾਂ ਵਿੱਚ ਉਪਲਬਧ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News